ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਝੱਖੜ ਤੇ ਮੀਂਹ ਮਗਰੋਂ ਅਨਾਜ ਮੰਡੀਆਂ ’ਚ ਕਣਕ ਦੀ ਖ਼ਰੀਦ ਸ਼ੁਰੂ

ਮਾਨਸਾ ਜ਼ਿਲ੍ਹੇ ’ਚ 1 ਲੱਖ 25 ਹਜ਼ਾਰ 555 ਟਨ ਦੀ ਖ਼ਰੀਦ
ਬੁਢਲਾਡਾ ਦੀ ਅਨਾਜ ਮੰਡੀ ’ਚ ਕਣਕ ਦੀ ਸਫ਼ਾਈ ਕਰਦੇ ਹੋਏ ਕਾਮੇ।   
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 20 ਅਪਰੈਲ

Advertisement

ਮਾਲਵਾ ਖੇਤਰ ਵਿੱਚ ਆਏ ਅਚਾਨਕ ਝੱਖੜ ਅਤੇ ਮੀਂਹ ਤੋਂ ਅਗਲੇ ਦਿਨ ਬਹੁਤ ਸਾਰੀਆਂ ਥਾਵਾਂ ’ਤੇ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ। ਕਣਕ ਦੀਆਂ ਕਈ ਦਿਨਾਂ ਤੋਂ ਢੇਰੀਆਂ ਲੱਗੀਆਂ ਹੋਈਆਂ ਸਨ। ਬੇਸ਼ੱਕ ਕਿਸਾਨ ਜਥੇਬੰਦੀਆਂ ਵੱਲੋਂ ਨਮੀ ਦੀ ਮਾਤਰਾ ਨੂੰ ਲੈ ਕੇ ਕਈ ਥਾਵਾਂ ’ਤੇ ਖਰੀਦ ਇੰਸਪੈਕਟਰਾਂ ਦਾ ਘਿਰਾਓ ਕਰਕੇ ਤਲਖ਼ੀ ਮਾਹੌਲ ਵੀ ਬਣਿਆ, ਪਰ ਇਸਦੇ ਬਾਵਜੂਦ ਅੱਜ ਬਾਅਦ ਦੁਪਹਿਰ ਖੁਸ਼ ਮਾਹੌਲ ਵਿੱਚ ਕਣਕ ਦੀ ਖਰੀਦ ਲਗਾਤਾਰ ਹੁੰਦੀ ਰਹੀ।

ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਏ ਗਏ ਸਨ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਵਿੱਚੋਂ ਲਿਆਂਦੀ ਜਾ ਰਹੀ ਫਸਲ ਦੀ ਖਰੀਦ ਦਾ ਕੰਮ ਨਿਰਵਿਘਨ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕੁੱਲ 1 ਲੱਖ 56 ਹਜ਼ਾਰ 785 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1 ਲੱਖ 25 ਹਜ਼ਾਰ 555 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿੱਚ ਕਿਸੇ ਵੀ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੰਡੀਆਂ ਵਿੱਚ ਨਿਰਵਿਘਨ ਖਰੀਦ ਅਤੇ ਲਿਫਟਿੰਗ ਨਿਰਧਾਰਿਤ ਸਮੇਂ ਅੰਦਰ ਯਕੀਨੀ ਬਣਾਈ ਜਾਵੇ। ਮਾਨਸਾ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਬਰ੍ਹੇ ਖਰੀਦ ਕੇਂਦਰ ’ਚ 800 ਮੀਟਰਕ ਟਨ, ਫਫੜੇ ਭਾਈਕੇ 900,ਬੱਛੋਆਣਾ 500, ਭਾਦੜਾ 500, ਬੋੜਾਵਾਲ ’ਚ 890,ਹੀਰੋ ਖੁਰਦ ’ਚ 460 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੇਜ਼ ਧੁੱਪਾਂ ਲੱਗਣ ਤੋਂ ਬਾਅਦ ਕਣਕ ਵਿਚਲੀਂ ਨਮੀ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ, ਜਿਸ ਕਰਕੇ ਕਣਕ ਦੀ ਅਨਾਜ ਮੰਡੀਆਂ ਵਿੱਚ ਫ਼ਟਾਫ਼ਟ ਖਰੀਦ ਕਰਨੀ ਆਰੰਭ ਕੀਤੀ ਜਾਵੇਗੀ।

Advertisement