ਸ਼ਹਿਣਾ ’ਚ ਪਾਣੀ ਦੀ ਘਾਟ
ਕਸਬੇ ਸ਼ਹਿਣਾ ਵਿੱਚ ਦੋ ਵਾਟਰ ਵਰਕਸ ਹੋਣ ਦੇ ਬਾਵਜੂਦ ਅੱਧੇ ਕਸਬੇ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ। ਇੱਕ ਵਾਟਰ ਵਰਕਸ ਬੱਸ ਅੱਡੇ ’ਤੇ ਹੈ ਜੋ 30 ਸਾਲ ਪੁਰਾਣਾ ਹੈ। ਇੱਕ ਸਿਲਵਰਆਇਓਜੇਸ਼ਨ ਪਲਾਂਟ ਮੰਡੀ ਰੋਡ ’ਤੇ ਕਰੀਬ ਤਿੰਨ ਸਾਲ...
Advertisement
ਕਸਬੇ ਸ਼ਹਿਣਾ ਵਿੱਚ ਦੋ ਵਾਟਰ ਵਰਕਸ ਹੋਣ ਦੇ ਬਾਵਜੂਦ ਅੱਧੇ ਕਸਬੇ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ। ਇੱਕ ਵਾਟਰ ਵਰਕਸ ਬੱਸ ਅੱਡੇ ’ਤੇ ਹੈ ਜੋ 30 ਸਾਲ ਪੁਰਾਣਾ ਹੈ। ਇੱਕ ਸਿਲਵਰਆਇਓਜੇਸ਼ਨ ਪਲਾਂਟ ਮੰਡੀ ਰੋਡ ’ਤੇ ਕਰੀਬ ਤਿੰਨ ਸਾਲ ਪਹਿਲਾਂ ਚਾਲੂ ਹੋਇਆ ਸੀ। ਮੁੱਖ ਬਾਜ਼ਾਰ ਸ਼ਹਿਣਾ ਨੂੰ ਪਿਛਲੇ 20 ਸਾਲਾਂ ਤੋਂ ਕਿਸੇ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਨਹੀਂ ਹੈ। ਪੱਤੀ ਮੌੜ ਢੁੰਡਾ ਅਤੇ ਬੱਠਾ ਭੋਲੀਆ ਵਿੱਚ ਪਾਣੀ ਦੀ ਸਪਲਾਈ ਨਹੀਂ ਹੈ। ਕਸਬੇ ਸ਼ਹਿਣਾ ਦੇ ਲੋਕਾਂ ਪੂਰੀ ਤਰ੍ਹਾਂ ਨਿੱਜੀ, ਸਾਂਝੇ ਜਾਂ ਫਿਰ ਪੰਚਾਇਤੀ ਸਬਮਰਸੀਬਲ ਪੰਪਾਂ ਤੋਂ ਪਾਣੀ ਦੀ ਸਪਲਾਈ ’ਤੇ ਨਿਰਭਰ ਹਨ। ਸਰਕਾਰ ਨੇ ਨਵਾਂ ਪਲਾਂਟ 45 ਲੱਖ ਨਾਲ ਅਤੇ ਪੁਰਾਣੇ ਵਾਟਰ ਵਰਕਸ ਨੂੰ 28 ਲੱਖ ਦੀ ਲਾਗਤ ਨਾਲ ਆਰ ਓ ਸਕੀਮ ਅਧੀਨ ਲਿਆਂਦਾ ਹੈ। ਵਿਭਾਗ ਨੇ ਸਿਲਵਰਆਇਓਜੇਸ਼ਨ ਪਲਾਂਟ ਤਾਂ ਚਾਲੂ ਕਰ ਦਿੱਤੇ ਪਰ ਕੁਨੈਕਸ਼ਨ ਹਾਲੇ ਤਕ ਨਹੀਂ ਦਿੱਤੇ।
Advertisement
Advertisement
×

