ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੋਰੀ ਦੇ ਮਾਮਲੇ ’ਚ ਪੀੜਤ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਸੁਦੇਸ਼ ਕੁਮਾਰ ਹੈਪੀ ਤਲਵੰਡੀ ਭਾਈ, 4 ਜੁਲਾਈ ਪਿੰਡ ਹਰਾਜ ’ਚ ਵਾਪਰੀ ਚੋਰੀ ਦੀ ਘਟਨਾ ਦੇ ਮਾਮਲੇ ’ਚ ਪੀੜਤ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਜਾਣਕਾਰੀ ਅਨੁਸਾਰ 21 ਜੂਨ ਨੂੰ ਦਿਨ ਦਿਹਾੜੇ 25 ਲੱਖ ਦੇ ਗਹਿਣੇ ਤੇ ਨਗਦੀ ਚੋਰੀ...
Advertisement

ਸੁਦੇਸ਼ ਕੁਮਾਰ ਹੈਪੀ

ਤਲਵੰਡੀ ਭਾਈ, 4 ਜੁਲਾਈ

Advertisement

ਪਿੰਡ ਹਰਾਜ ’ਚ ਵਾਪਰੀ ਚੋਰੀ ਦੀ ਘਟਨਾ ਦੇ ਮਾਮਲੇ ’ਚ ਪੀੜਤ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਜਾਣਕਾਰੀ ਅਨੁਸਾਰ 21 ਜੂਨ ਨੂੰ ਦਿਨ ਦਿਹਾੜੇ 25 ਲੱਖ ਦੇ ਗਹਿਣੇ ਤੇ ਨਗਦੀ ਚੋਰੀ ਹੋਈ ਸੀ। ਇਸ ਸਬੰਧੀ ਥਾਣਾ ਤਲਵੰਡੀ ਭਾਈ ’ਚ ਕੇਸ ਦਰਜ ਹੈ। ਪੀੜਤ ਕੁਲਜਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਤ ਅਨੁਸਾਰ ਉਨ੍ਹਾਂ ਦੇ ਘਰ ਨੇੜਲੇ ਸਕੂਲ ਦੀ ਸੀਸੀਟੀਵੀ ਫੁਟੇਜ ਦੇਖਣ ’ਚ ਪੁਲੀਸ ਨੇ ਦਿਲਚਸਪੀ ਨਹੀਂ ਦਿਖਾਈ ਤੇ ਸਟੋਰੇਜ ਕਪੈਸਿਟੀ ਘੱਟ ਹੋਣ ਕਾਰਨ ਪਿਛਲਾ ਡੇਟਾ ਡਿਲੀਟ ਹੋ ਚੁੱਕਾ ਹੈ। ਇਲਾਕੇ ਦੇ ਹੋਰ ਕੈਮਰੇ ਵੀ ਨਹੀਂ ਘੋਖੇ ਗਏ।

ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ: ਥਾਣਾ ਮੁਖੀ

ਉਧਰ ਥਾਣਾ ਮੁਖੀ ਬਲਰਾਜ ਸਿੰਘ ਨੇ ਆਖਿਆ ਕਿ ਸਕੂਲ ਵਿੱਚ ਤਾਂ ਕੈਮਰੇ ਹੀ ਨਹੀਂ ਲੱਗੇ ਜਦਕਿ ਬਾਕੀ ਕੈਮਰੇ ਘੋਖੇ ਗਏ ਹਨ। ਸ਼ਿਕਾਇਤਕਰਤਾ ਵੱਲੋਂ ਦੱਸੇ ਗਏ ਕਈ ਮਸ਼ਕੂਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨਾਂ ਦੇ ਡੰਪ ਦਾ ਵੀ ਸੰਜੀਦਗੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਪਰ 6-7 ਘੰਟੇ ਦੇ ਡੰਪ ਦੀਆਂ ਹਜ਼ਾਰਾਂ ਕਾਲਾਂ ਨੂੰ ਘੋਖਣ ’ਚ ਸਮਾਂ ਤਾਂ ਲੱਗੇਗਾ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਉਹ ਬਿਮਾਰ ਹੋਣ ਕਾਰਨ ਛੁੱਟੀ ’ਤੇ ਸਨ।

Advertisement