ਬਠਿੰਡਾ ’ਚ ਅਣਪਛਾਤੇ ਬਜ਼ੁਰਗ ਸਾਧੂ ਦੀ ਮੌਤ
ਇਥੇ ਗੋਲ ਡਿੱਗੀ ਨੇੜੇ ਇੱਕ ਅਣਪਛਾਤੇ ਬਜ਼ੁਰਗ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾ ਥਾਣਾ ਕੋਤਵਾਲੀ ਪੁਲੀਸ ਨੂੰ ਸੂਚਨਾ ਦਿੱਤੀ। ਸਾਧੂ ਕਈ ਸਾਲਾਂ...
Advertisement
ਇਥੇ ਗੋਲ ਡਿੱਗੀ ਨੇੜੇ ਇੱਕ ਅਣਪਛਾਤੇ ਬਜ਼ੁਰਗ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾ ਥਾਣਾ ਕੋਤਵਾਲੀ ਪੁਲੀਸ ਨੂੰ ਸੂਚਨਾ ਦਿੱਤੀ। ਸਾਧੂ ਕਈ ਸਾਲਾਂ ਤੋਂ ਗੋਲ ਡਿੱਗੀ ਖੇਤਰ ਵਿੱਚ ਪਾਣੀ ਵਾਲੀ ਟੈਂਕੀ ਹੇਠ ਰਹਿੰਦਾ ਸੀ ਅਤੇ ਉਹ ਲੰਮੇ ਤੋਂ ਗਦੂਦ ਦੀ ਬਿਮਾਰੀ ਤੋਂ ਪੀੜਤ ਸੀ ਜਿਸ ਦਾ ਇਲਾਜ ਸਮਾਜ ਸੇਵੀ ਸੰਸਥਾ ਵਲੋਂ ਕਰਵਾਇਆ ਜਾ ਰਿਹਾ ਸੀ। ਉਹ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਬੀਤੀ ਰਾਤ ਹੀ ਹਸਪਤਾਲ ਵਿਚ ਛੁੱਟੀ ਹੋਣ ਤੋਂ ਬਾਅਦ ਵਾਪਸ ਗੋਲ ਡਿੱਗੀ ਛੱਡਿਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਬਜ਼ੁਰਗ ਕੋਲੋਂ ਕੋਈ ਐਸੀ ਚੀਜ਼ ਨਹੀਂ ਮਿਲੀ ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਸੰਦੀਪ ਗੋਇਲ ਨੇ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਪਰਿਵਾਰਕ ਮੈਂਬਰਾਂ ਦੁਆਰਾ ਪਛਾਣ ਕਰਵਾਈ ਜਾ ਸਕੇ।
Advertisement
Advertisement
×