ਰੇਲ ਗੱਡੀ ਦੇ ਡੱਬੇ ’ਚੋਂ ਅਣਪਛਾਤੀ ਲਾਸ਼ ਮਿਲੀ
ਇੱਥੇ ਬਠਿੰਡਾ ਜੰਕਸ਼ਨ ਦੀ ਇੱਕ ਵਾਸ਼ਿੰਗ ਲਾਈਨ ’ਤੇ ਸਫ਼ਾਈ ਲਈ ਪਹੁੰਚੀ ਰੇਲ ਗੱਡੀ ਦੇ ਡੱਬੇ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ’ਤੇ ਜੀਆਰਪੀ ਦੇ ਕਰਮਚਾਰੀ ਅਤੇ ਸਹਾਰਾ ਜਨ ਸੇਵਾ ਦੇ ਵਾਲੰਟੀਅਰ ਮੌਕੇ ’ਤੇ ਪੁੱਜੇ। ਮ੍ਰਿਤਕ ਪੁਰਸ਼ ਦੀ...
Advertisement
ਇੱਥੇ ਬਠਿੰਡਾ ਜੰਕਸ਼ਨ ਦੀ ਇੱਕ ਵਾਸ਼ਿੰਗ ਲਾਈਨ ’ਤੇ ਸਫ਼ਾਈ ਲਈ ਪਹੁੰਚੀ ਰੇਲ ਗੱਡੀ ਦੇ ਡੱਬੇ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ’ਤੇ ਜੀਆਰਪੀ ਦੇ ਕਰਮਚਾਰੀ ਅਤੇ ਸਹਾਰਾ ਜਨ ਸੇਵਾ ਦੇ ਵਾਲੰਟੀਅਰ ਮੌਕੇ ’ਤੇ ਪੁੱਜੇ। ਮ੍ਰਿਤਕ ਪੁਰਸ਼ ਦੀ ਉਮਰ ਲਗਪਗ 40-45 ਸਾਲ ਦੱਸੀ ਗਈ ਹੈ। ਮ੍ਰਿਤਕ ਕੋਲੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਪੁਲੀਸ ਦੀ ਪੜਤਾਲੀਆ ਕਾਰਵਾਈ ਤੋਂ ਬਾਅਦ ‘ਸਹਾਰਾ’ ਟੀਮ ਲਾਸ਼ ਨੂੰ ਡੱਬੇ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਲੈ ਗਈ, ਜਿੱਥੇ ਲਾਸ਼ ਮਿ੍ਰਤਕ ਦੇਹ ਨੂੰ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Advertisement
Advertisement
×