ਬਠਿੰਡਾ ’ਚ ਦੋ ਹਾਦਸਿਆਂ ’ਚ ਦੋ ਜਣਿਆਂ ਦੀ ਮੌਤ
ਬਠਿੰਡਾ ਜ਼ਿਲ੍ਹੇ ਵਿੱਚ ਅੱਜ ਵਾਪਰੇ ਦੋ ਵੱਖਰੇ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਬਠਿੰਡਾ-ਸਿਰਸਾ ਰੇਲਵੇ ਲਾਈਨ ’ਤੇ ਗੁੱਗਾ ਮਾੜੀ ਨੇੜੇ ਵਾਪਰਿਆ ਜਿੱਥੇ ਸੰਜੇ ਨਗਰ ਦਾ ਰਹਿਣ ਵਾਲਾ ਨੌਜਵਾਨ ਧੀਰਜ ਕੁਮਾਰ ਰੇਲਗੱਡੀ ਦੀ ਲਪੇਟ ’ਚ ਆ ਗਿਆ।...
Advertisement
ਬਠਿੰਡਾ ਜ਼ਿਲ੍ਹੇ ਵਿੱਚ ਅੱਜ ਵਾਪਰੇ ਦੋ ਵੱਖਰੇ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਬਠਿੰਡਾ-ਸਿਰਸਾ ਰੇਲਵੇ ਲਾਈਨ ’ਤੇ ਗੁੱਗਾ ਮਾੜੀ ਨੇੜੇ ਵਾਪਰਿਆ ਜਿੱਥੇ ਸੰਜੇ ਨਗਰ ਦਾ ਰਹਿਣ ਵਾਲਾ ਨੌਜਵਾਨ ਧੀਰਜ ਕੁਮਾਰ ਰੇਲਗੱਡੀ ਦੀ ਲਪੇਟ ’ਚ ਆ ਗਿਆ। ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੀਆਰਪੀ ਪੁਲੀਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਦੂਜਾ ਹਾਦਸਾ ਬਠਿੰਡਾ-ਮਾਨਸਾ ਰੋਡ ਅੰਡਰਬ੍ਰਿਜ ਨੇੜੇ ਵਾਪਰਿਆ ਜਿੱਥੇ ਇੱਕ ਰਿਕਸ਼ਾ ਚਾਲਕ ਮ੍ਰਿਤਕ ਹਾਲਤ ਵਿੱਚ ਮਿਲਿਆ। ਮ੍ਰਿਤਕ ਕੋਲੋਂ 2400 ਰੁਪਏ ਤੇ ਦੋ ਮੋਬਾਈਲ ਮਿਲੇ। ਸਥਾਨਕ ਲੋਕਾਂ ਮੁਤਾਬਕ ਉਹ ਪਿਛਲੇ ਪੱਚੀ ਸਾਲਾਂ ਤੋਂ ਇਥੇ ਹੀ ਰਿਕਸ਼ਾ ਚਲਾ ਰਿਹਾ ਸੀ ਅਤੇ ਉਸ ਦਾ ਕੋਈ ਪਰਿਵਾਰ ਨਹੀਂ ਸੀ। ਦੋਵੇਂ ਹਾਦਸਿਆਂ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
Advertisement
Advertisement
×