ਦੋ ਜਣੇ ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਤਪਾ ਪੁਲੀਸ ਨੇ ਤਹਿਤ ਦੋ ਨੌਜਵਾਨਾਂ ਨੂੰ 210 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸ਼ਰੀਫ਼ ਖਾਂ ਨੇ ਦੱਸਿਆ ਕਿ ਤਪਾ ਪੁਲੀਸ ਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਢਿੱਲਵਾਂ ਇਲਾਕੇ ’ਚ ਮੋਟਰਸਾਈਕਲ ’ਤੇ...
Advertisement
ਤਪਾ ਪੁਲੀਸ ਨੇ ਤਹਿਤ ਦੋ ਨੌਜਵਾਨਾਂ ਨੂੰ 210 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸ਼ਰੀਫ਼ ਖਾਂ ਨੇ ਦੱਸਿਆ ਕਿ ਤਪਾ ਪੁਲੀਸ ਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਢਿੱਲਵਾਂ ਇਲਾਕੇ ’ਚ ਮੋਟਰਸਾਈਕਲ ’ਤੇ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ। ਇਸ ’ਤੇ ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਪੁਲੀਸ ਪਾਰਟੀ ਸਮੇਤ ਢਿੱਲਵਾਂ ਡਰੇਨ ਤੋਂ ਦਰਾਜ ਵੱਲ ਨਾਕਾਬੰਦੀ ਕੀਤੀ ਤੇ ਮੁਲਜ਼ਮਾਂ ਨੂੰ 210 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
×