ਸੜਕ ਹਾਦਸੇ ’ਚ ਦੋ ਹਲਾਕ, ਤਿੰਨ ਗੰਭੀਰ ਜ਼ਖ਼ਮੀ
ਪਿੰਡ ਹੰਜੀਰਾ ਨੇੜੇ ਦੋ ਮੋਟਰਸਾਈਕਲਾਂ ਦੀ ਆਪਸ ’ਚ ਹੋਈ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨਿਲ ਅਤੇ ਕੁਲਦੀਪ ਵਾਸੀ ਪਿੰਡ ਹੰਜੀਰਾ ਵਜੋਂ ਹੋਈ ਹੈ। ਪੋਸਟਮਾਰਟਮ ਮਗਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।...
Advertisement
ਪਿੰਡ ਹੰਜੀਰਾ ਨੇੜੇ ਦੋ ਮੋਟਰਸਾਈਕਲਾਂ ਦੀ ਆਪਸ ’ਚ ਹੋਈ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨਿਲ ਅਤੇ ਕੁਲਦੀਪ ਵਾਸੀ ਪਿੰਡ ਹੰਜੀਰਾ ਵਜੋਂ ਹੋਈ ਹੈ। ਪੋਸਟਮਾਰਟਮ ਮਗਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਹੰਜੀਰਾ ਵਾਸੀ ਅਨਿਲ ਤੇ ਕੁਲਦੀਪ ਮਜ਼ਦੂਰੀ ਕਰਦੇ ਸਨ। ਲੰਘੀ ਦੇਰ ਸ਼ਾਮ ਉਹ ਮੋਟਰਸਾਈਕਲ ’ਤੇ ਘਰ ਆ ਰਹੇ ਸਨ ਤਾਂ ਰਾਹ ’ਚ ਇਕ ਹੋਰ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਸ ਕਾਰਨ ਦੋਵਾਂ ਮੋਟਰਸਾਈਕਲਾਂ ’ਤੇ ਸਵਾਰ ਪੰਜ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਪਿੰਡਾਂ ਵਾਸੀਆਂ ਨੇ ਪੰਜਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਅਨਿਲ ਤੇ ਕੁਲਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਤੇ ਵਾਰਸਾਂ ਨੂੰ ਸੌਂਪ ਦਿੱਤੀਆਂ। ਜ਼ਖ਼ਮੀ ਵੀ ਪਿੰਡ ਹੰਜਾਰੀ ਦੇ ਰਹਿਣ ਵਾਲੇ ਦੱਸੇ ਗਏ ਹਨ।
Advertisement
Advertisement
×