ਬਠਿੰਡਾ ’ਚ ਸੜਕ ਹਾਦਸੇ ’ਚ ਦੋ ਜ਼ਖ਼ਮੀ
ਇੱਥੇ ਮਲੋਟ ਰੋਡ ’ਤੇ ਇੱਕ ਬੋਲੈਰੋ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੱਡੀ ’ਚ ਸਵਾਰ ਆਪਣੇ ਕਿਸੇ ਬਿਮਾਰ ਰਿਸ਼ਤੇਦਾਰ ਨੂੰ ਇੱਥੇ ਏਮਜ਼ ਵਿੱਚ ਦਾਖ਼ਲ ਕਰਾਉਣ ਉਪਰੰਤ ਆਪਣੇ ਸ਼ਹਿਰ ਅਬੋਹਰ ਜਾ ਰਹੇ...
Advertisement
ਇੱਥੇ ਮਲੋਟ ਰੋਡ ’ਤੇ ਇੱਕ ਬੋਲੈਰੋ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੱਡੀ ’ਚ ਸਵਾਰ ਆਪਣੇ ਕਿਸੇ ਬਿਮਾਰ ਰਿਸ਼ਤੇਦਾਰ ਨੂੰ ਇੱਥੇ ਏਮਜ਼ ਵਿੱਚ ਦਾਖ਼ਲ ਕਰਾਉਣ ਉਪਰੰਤ ਆਪਣੇ ਸ਼ਹਿਰ ਅਬੋਹਰ ਜਾ ਰਹੇ ਸਨ। ਗੱਡੀ ਸੰਤੁਲਨ ਗੁਆਉਣ ਕਾਰਨ ਨੈਸ਼ਨਲ ਹਾਈਵੇਅ ’ਤੇ ਦਰਮਿਆਨ ਬਣੇ ਡਿਵਾਈਡਰ ’ਤੇ ਚੜ੍ਹਨ ਤੋਂ ਬਾਅਦ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ’ਚ ਬਲੈਰੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵੇਂ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਸ਼ਨਾਖ਼ਤ ਤਰਸੇਮ ਸਿੰਘ (44) ਪੁੱਤਰ ਕਾਕਾ ਸਿੰਘ ਅਤੇ ਸੁਖਦੀਪ ਸਿੰਘ (30) ਪੁੱਤਰ ਜਸਵੀਰ ਸਿੰਘ ਵਾਸੀ ਅਬੋਹਰ ਵਜੋਂ ਹੋਈ ਹੈ। ਚਸ਼ਮਦੀਦ ਨੇ ਹਾਦਸੇ ਦੀ ਖ਼ਬਰ ਤੁਰੰਤ ਸਹਾਰਾ ਜਨ ਸੇਵਾ ਦੇ ਕਾਰਕੁੰਨਾਂ ਨੂੰ ਦਿੱਤੀ, ਜਿਨ੍ਹਾਂ ਮੌਕੇ ’ਤੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ।
Advertisement
Advertisement
×