ਝਗੜੇ ਦੇ ਮਾਮਲੇ ’ਚ ਦੋ ਸਕੇ ਭਰਾ ਨਾਮਜ਼ਦ
ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਪਿਸ਼ਾਬ ਕਰਨ ਦੇ ਬਹਾਨੇ ਇੱਕ ਔਰਤ ਸਾਹਮਣੇ ਅਸ਼ਲੀਲ ਇਸ਼ਾਰੇ ਕਰਨ ਤੋਂ ਰੋਕਣ ’ਤੇ ਹੋਏ ਝਗੜੇ 'ਚ ਦੋ ਸਕੇ ਭਰਾਵਾਂ ਨੂੰ ਨਾਮਜ਼ਦ ਕੀਤਾ ਹੈ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾਸਟੋਰ ਹੈ। ਉਹ ਆਪਣੀ...
Advertisement
ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਪਿਸ਼ਾਬ ਕਰਨ ਦੇ ਬਹਾਨੇ ਇੱਕ ਔਰਤ ਸਾਹਮਣੇ ਅਸ਼ਲੀਲ ਇਸ਼ਾਰੇ ਕਰਨ ਤੋਂ ਰੋਕਣ ’ਤੇ ਹੋਏ ਝਗੜੇ 'ਚ ਦੋ ਸਕੇ ਭਰਾਵਾਂ ਨੂੰ ਨਾਮਜ਼ਦ ਕੀਤਾ ਹੈ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾਸਟੋਰ ਹੈ। ਉਹ ਆਪਣੀ ਸੱਸ ਤੇ ਇੱਕ ਮਹਿਲਾ ਮੁਲਾਜ਼ਮ ਨਾਲ ਮਿਲ ਕੇ ਚਲਾਉਂਦੀ ਹੈ। ਸਟੋਰ ਦੇ ਸਾਹਮਣੇ ਮੁਲਜ਼ਮ ਕਾਰਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਇਕ ਮੁਲਜ਼ਮ ਅਕਸਰ ਉਨ੍ਹਾਂ ਦੇ ਸਟੋਰ ਦੇ ਗੇਟ ਨੇੜੇ ਪਿਸ਼ਾਬ ਕਰਕੇ ਜਾਂਦਾ ਹੈ, ਜਿਸ ਨੂੰ ਕਈ ਵਾਰ ਰੋਕਿਆ ਗਿਆ ਹੈ। ਲੰਘੀ 14 ਅਗਸਤ ਦੀ ਸ਼ਾਮ ਨੂੰ ਵੀ ਮੁਲਜ਼ਮ ਪਿਸ਼ਾਬ ਕਰਨ ਆਇਆ ਤੇ ਉਨ੍ਹਾਂ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਉਸ ਦੇ ਪਤੀ ਤੇ ਜੇਠ ਉਲਾਂਭਾ ਦੇਣ ਮੁਲਜ਼ਮਾਂ ਨੇ ਉਨ੍ਹਾਂ ਨਾਲ ਝਗੜਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
×