ਤਿੰਨ ਸੌ ਗਰਾਮ ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੀਆਈਏ ਇੰਚਾਰਜ ਮਲੋਟ ਕੁਲਬੀਰ ਚੰਦ ਅਤੇ ਥਾਣਾ ਸਦਰ ਮਲੋਟ ਦੇ ਇੰਚਾਰਜ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ-2 ਮਲੋਟ ਦੀ ਟੀਮ ਵੱਲੋਂ ਅਬੋਹਰ ਬਠਿੰਡਾ ਬਾਈਪਾਸ ’ਤੇ ਗਸ਼ਤ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ...
Advertisement
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੀਆਈਏ ਇੰਚਾਰਜ ਮਲੋਟ ਕੁਲਬੀਰ ਚੰਦ ਅਤੇ ਥਾਣਾ ਸਦਰ ਮਲੋਟ ਦੇ ਇੰਚਾਰਜ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ-2 ਮਲੋਟ ਦੀ ਟੀਮ ਵੱਲੋਂ ਅਬੋਹਰ ਬਠਿੰਡਾ ਬਾਈਪਾਸ ’ਤੇ ਗਸ਼ਤ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 300 ਗਰਾਮ ਹੈਰੋਇਨ ਬਰਾਮਦ ਹੋਈ। ਇਸ ਮਗਰੋਂ ਉਨ੍ਹਾਂ ਦੋਵਾਂ ਨੂੰ ਕਾਬੂ ਲਿਆ ਗਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਬਲਵੰਤ ਸਿੰਘ ਉਰਫ ਲੱਧਾ ਅਤੇ ਕਾਜਲ ਰਾਣੀ ਪਿੰਡ ਚੱਕ ਬਲੋਚਾਂ ਮਾਹਲਮ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ।
Advertisement
Advertisement
×