ਆਈਸ ਡਰੱਗ ਤੇ ਕਾਰ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਮਖੂ ,2 ਜੁਲਾਈ ਥਾਣਾ ਮਖੂ ਪੁਲੀਸ ਨੇ 400 ਗ੍ਰਾਮ ਆਈਸ ਡਰੱਗ, ਸਵਿਫਟ ਕਾਰ ਅਤੇ ਦੋ ਮੋਬਾਈਲ ਫੋਨਾਂ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ...
Advertisement
ਨਿੱਜੀ ਪੱਤਰ ਪ੍ਰੇਰਕ
ਮਖੂ ,2 ਜੁਲਾਈ
Advertisement
ਥਾਣਾ ਮਖੂ ਪੁਲੀਸ ਨੇ 400 ਗ੍ਰਾਮ ਆਈਸ ਡਰੱਗ, ਸਵਿਫਟ ਕਾਰ ਅਤੇ ਦੋ ਮੋਬਾਈਲ ਫੋਨਾਂ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਸਬੰਧੀ ਥਾਣਾ ਮਖੂ ਏਰੀਆ ਵਿੱਚ ਗਸ਼ਤ ਕਰ ਰਹੇ ਸਨ। ਜਦ ਉਹ ਬੀਡੀਪੀਓ ਦਫਤਰ ਮਖੂ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੂੰ ਸਾਹਮਣੇ ਇੱਕ ਸਵਿਫਟ ਕਾਰ ਖੜ੍ਹੀ ਦਿਖਾਈ ਦਿੱਤੀ। ਉਨ੍ਹਾਂ ਸ਼ੱਕ ਦੀ ਬਿਨਾਅ ’ਤੇ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਭੁਵਨੇਸ਼ ਸਿੰਘ ਵਾਸੀ ਚੱਕ ਰਖਵਾਲ ਸਾਂਬਾ ਜੰਮੂ ਕਸ਼ਮੀਰ ਅਤੇ ਧੈਰਯਵੀਰ ਸਿੰਘ ਵਾਸੀ ਚੱਕ ਮੰਗਾ ਰਖਵਾਲ ਥਾਣਾ ਸਾਂਬਾ ਜੰਮੂ ਕਸ਼ਮੀਰ ਦੱਸਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 400 ਗ੍ਰਾਮ ਆਈਸ ਡਰੱਗ, ਦੋ ਮੋਬਾਈਲ ਫੋਨ ਅਤੇ ਸਵਿਫਟ ਕਾਰ ਬਰਾਮਦ ਹੋਈ। ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
×