ਚਾਰ ਲੱਖ ਰੁਪਏ ਦੀ ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਸੀਆਈਏ ਕਾਲਾਂਵਾਲੀ ਸਟਾਫ ਟੀਮ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ 39.75 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਤਗੁਰੂ ਸਿੰਘ ਉਰਫ਼ ਸੱਤੂ ਤੋਂ 25.06 ਗ੍ਰਾਮ ਹੈਰੋਇਨ ਅਤੇ ਮੁਲਜ਼ਮ ਜਗਮੋਹਨ ਸਿੰਘ ਉਰਫ਼ ਹਰਮਨ ਤੋਂ 14.69 ਗ੍ਰਾਮ ਹੈਰੋਇਨ ਬਰਾਮਦ...
Advertisement
ਸੀਆਈਏ ਕਾਲਾਂਵਾਲੀ ਸਟਾਫ ਟੀਮ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ 39.75 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਤਗੁਰੂ ਸਿੰਘ ਉਰਫ਼ ਸੱਤੂ ਤੋਂ 25.06 ਗ੍ਰਾਮ ਹੈਰੋਇਨ ਅਤੇ ਮੁਲਜ਼ਮ ਜਗਮੋਹਨ ਸਿੰਘ ਉਰਫ਼ ਹਰਮਨ ਤੋਂ 14.69 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਸੀਆਈਏ ਸਟਾਫ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਵੱਖ ਵੱਖ ਥਾਵਾਂ ਤੋਂ ਪੁਲੀਸ ਪਾਰਟੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਖਿਲਾਫ਼ ਥਾਣਾ ਕਾਲਾਂਵਾਲੀ ਵਿੱਚ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਰਿਮਾਂਡ ਦੀ ਮਿਆਦ ਦੌਰਾਨ ਪੂਰੀ ਪੁੱਛ-ਪੜਤਾਲ ਤੋਂ ਬਾਅਦ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਲੋਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
×