ਗਊਸ਼ਾਲਾ ਪ੍ਰਧਾਨ ’ਤੇ ਹਮਲਾ ਕਰਨ ਵਾਲੇ ਦੋ ਗ੍ਰਿਫ਼ਤਾਰ
ਪਿਛਲੇ ਦਿਨੀਂ ਪ੍ਰਾਚੀਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇ ’ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀ ਐੱਸ ਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ ਨੂੰ ਅਮਰਜੀਤ ਬਾਂਸਲ ਵਾਸੀ ਗਲੀ ਨੰਬਰ 2 ਬੈਕਸਾਈਡ...
ਪਿਛਲੇ ਦਿਨੀਂ ਪ੍ਰਾਚੀਨ ਗਊਸ਼ਾਲਾ ਬਰਨਾਲਾ ਦੇ ਪ੍ਰਧਾਨ ਅਮਰਜੀਤ ਕਾਲੇਕੇ ’ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀ ਐੱਸ ਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ ਨੂੰ ਅਮਰਜੀਤ ਬਾਂਸਲ ਵਾਸੀ ਗਲੀ ਨੰਬਰ 2 ਬੈਕਸਾਈਡ ਛੱਜੂ ਰੋਸ਼ਨ ਦਾ ਕਾਰਖਾਨਾ, ਗੋਬਿੰਦ ਕਲੋਨੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਸਵਾ 8 ਵਜੇ ਰਾਤ ਰੋਜ਼ਾਨਾ ਦੀ ਤਰ੍ਹਾਂ ਪ੍ਰਾਚੀਨ ਗਊਸ਼ਾਲਾ ਨੇੜੇ ਖੱਤੀਆਂ ਬਰਨਾਲਾ ਤੋਂ ਸੇਵਾ ਕਰ ਕੇ ਆਪਣੀ ਸਕੂਟਰੀ ’ਤੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਆਪਣੇ ਘਰ ਵਾਲੀ ਗਲੀ ਨੰਬਰ 2 ਵਿੱਚ ਪੁੱਜਿਆ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਉਸ ਨੂੰ ਬਿਨਾਂ ਰੋਕੇ ਹੀ ਸਿਰ ਵਿੱਚ ਕੋਈ ਲੋਹੇ ਦੀ ਰਾਡ ਵਰਗੀ ਚੀਜ਼ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਨਾਲ ਉਸ ਦੇ ਸਿਰ ਵਿੱਪਚ ਗੰਭੀਰ ਸੱਟ ਲੱਗੀ ਅਤੇ ਉਸ ਨੂੰ ਸਿਵਲ ਹਸਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ। ਡੀ ਐੱਸ ਪੀ ਨੇ ਦੱਸਿਆ ਕਿ ਪੀੜਤ ਦੇ ਬਿਆਨ ’ਤੇ ਪੁਲੀਸ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਯੁੱਧਵੀਰ ਸਿੰਘ ਉਰਫ ਛੋਟਾ ਢੋਲੀ ਵਾਸੀ ਹਾਲ ਆਬਾਦ ਫਲੈਟ ਸ਼ਿਵ ਵਾਟਿਕਾ ਕਲੋਨੀ ਬਰਨਾਲਾ ਅਤੇ ਜਸਵੰਤ ਸਿੰਘ ਉਰਫ ਨਗੀਨਾ ਵਾਸੀ ਰਾਹੀ ਬਸਤੀ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ। ਉਹਨਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਅਪਰਾਧਿਕ ਪਿਛੋਕੜ ਦੇ ਹਨ ਜਿਨਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕਈ ਮੁਕੱਦਮੇ ਦਰਜ ਹਨ। ਡੀਐਸਪੀ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਪੇਸ਼ ਕਰਕੇ ਦੋਵਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਪੁੱਛ-ਪੜਤਾਲ ਕੀਤੀ ਜਾਵੇਗੀ।