ਸੀਆਈਏ ਏਲਨਾਬਾਦ ਪੁਲੀਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਨਾਈਵਾਲਾ ਖੇਤਰ ਵਿੱਚ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਦਵਿੰਦਰ ਸਿੰਘ ਉਰਫ਼ ਹੀਰਾ ਅਤੇ ਰਾਧਾ ਕ੍ਰਿਸ਼ਨ ਉਰਫ਼ ਰਾਧੇ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ, ਨਗਦੀ ਅਤੇ ਜਾਅਲੀ ਨੰਬਰ ਪਲੇਟ ਵਾਲੀ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਦਵਿੰਦਰ ਸਿੰਘ ਤੋਂ ਮੈਗਜ਼ੀਨ ਵਾਲਾ 32 ਬੋਰ ਦਾ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਗਏ ਜਦਕਿ ਰਾਧਾ ਕ੍ਰਿਸ਼ਨ ਕੋਲੋਂ 6 ਕਾਰਤੂਸਾਂ ਵਾਲਾ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ, ਜਿਸ 'ਤੇ ਮੇਡ ਇਨ ਯੂਐੱਸਏ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ 315 ਬੋਰ ਦੇ 10 ਜ਼ਿੰਦਾ ਕਾਰਤੂਸ ਅਤੇ 2000 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਜਦਕਿ ਫਾਰਚੂਨਰ ਕਾਰ ਦੇ ਡੈਸ਼ਬੋਰਡ ਵਿੱਚੋਂ ਪੁਲੀਸ ਨੇ 3,82,000 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਕਾਰ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ 'ਤੇ ਲੱਗੀ ਨੰਬਰ ਪਲੇਟ ਅਤੇ ਚੈਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਸੀ। ਬਰਾਮਦ ਕੀਤੇ ਗਏ ਪਿਸਤੌਲ, ਰਿਵਾਲਵਰ, ਕਾਰਤੂਸ, ਨਗਦੀ ਅਤੇ ਵਾਹਨ ਨੂੰ ਸੀਲ ਕਰਕੇ ਮੌਕੇ 'ਤੇ ਹੀ ਜ਼ਬਤ ਕਰ ਲਿਆ ਗਿਆ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਦੌਰਾਨ ਸਖ਼ਤੀ ਨਾਲ ਪੁਛ-ਪੜਤਾਲ ਕੀਤੀ ਜਾਵੇਗੀ ਤਾਂ ਜੋ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
+
Advertisement
Advertisement
Advertisement
×