ਟਰਾਈਡੈਂਟ ਵੱਲੋਂ ਮੈਡੀਕਲ ਕੈਂਪ ਅੱਜ
ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਮੁਫ਼ਤ ਮੈਡੀਕਲ ਕੈਂਪ ਦਾ ਦੂਜਾ ਪੜ੍ਹਾਅ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਲੋਕ ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ...
Advertisement
ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਮੁਫ਼ਤ ਮੈਡੀਕਲ ਕੈਂਪ ਦਾ ਦੂਜਾ ਪੜ੍ਹਾਅ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਲੋਕ ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਐਲਨ ਜੋਸਫ਼ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਸੰਸਦ ਮੈਂਬਰ ਰਜਿੰਦਰ ਗੁਪਤਾ, ਸੀ ਐੱਸ ਆਰ ਹੈੱਡ ਮਧੂ ਗੁਪਤਾ ਅਤੇ ਸੀ ਐੱਕਸ ਓ ਅਭਿਸ਼ੇਕ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਸੀ ਐੱਮ ਸੀ ਹਸਪਤਾਲ ਲੁਧਿਆਣਾ ਨੂੰ ਆਪਣੀਆਂ ਸਿਹਤ ਸਹੂਲਤਾਂ ਬਰਨਾਲਾ ਦੇ ਲੋੜਵੰਦਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਕੈਂਪ ਦੇ ਇੰਚਾਰਜ ਪਵਨ ਸਿੰਗਲਾ, ਰੁਪਿੰਦਰ ਕੌਰ ਅਤੇ ਜਗਰਾਜ ਪੰਡੋਰੀ ਨੇ ਦੱਸਿਆ ਕਿ ਦੂਜਾ ਪੜਾਅ ਅੱਜ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਕੈਂਪ 6, 7, 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ।
Advertisement
Advertisement
×

