ਸਿਖਿਆਰਥੀਆਂ ਨੂੰ ਟਰਾਈਡੈਂਟ ਗਰੁੱਪ ਵਜ਼ੀਫ਼ਾ ਦੇਵੇਗਾ
ਟਰਾਈਡੈਂਟ ਗਰੁੱਪ ਵੱਲੋਂ ਡੁਅਲ ਸਿਸਟਮ ਆਫ਼ ਟਰੇਨਿੰਗ (ਡੀ ਐੱਸ ਟੀ) ਸਕੀਮ ਹੇਠ 55 ਆਈ ਟੀ ਆਈ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਏਗੀ। ਇਹ ਵਿਦਿਆਰਥੀ ਹੁਣ ਸੰਸਥਾ ਵਿੱਚ ਆਨ-ਦਿ-ਜੌਬ ਟਰੇਨਿੰਗ (ਓ ਜੇ ਟੀ) ਰਾਹੀਂ ਉਦਯੋਗਿਕ ਮਾਹੌਲ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ...
ਟਰਾਈਡੈਂਟ ਗਰੁੱਪ ਵੱਲੋਂ ਡੁਅਲ ਸਿਸਟਮ ਆਫ਼ ਟਰੇਨਿੰਗ (ਡੀ ਐੱਸ ਟੀ) ਸਕੀਮ ਹੇਠ 55 ਆਈ ਟੀ ਆਈ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਏਗੀ। ਇਹ ਵਿਦਿਆਰਥੀ ਹੁਣ ਸੰਸਥਾ ਵਿੱਚ ਆਨ-ਦਿ-ਜੌਬ ਟਰੇਨਿੰਗ (ਓ ਜੇ ਟੀ) ਰਾਹੀਂ ਉਦਯੋਗਿਕ ਮਾਹੌਲ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ ਕਰਨਗੇ। ਇਹ ਵਿਦਿਆਰਥੀ ਸਰਕਾਰੀ ਆਈ ਟੀ ਆਈ ਬਰਨਾਲਾ, ਬਠਿੰਡਾ, ਮਾਲੇਰਕੋਟਲਾ ਅਤੇ ਬਰਨਾਲਾ (ਗਰਲਜ਼) ਸੰਸਥਾਵਾਂ ਤੋਂ ਚੁਣੇ ਗਏ ਹਨ। ਇਨ੍ਹਾਂ ਦਾ ਸਬੰਧ ਫਿਟਰ, ਇਲੈਕਟ੍ਰੀਸ਼ੀਅਨ, ਸਿਲਾਈ ਤਕਨਾਲੋਜੀ ਅਤੇ ਤਕਨੀਸ਼ੀਅਨ ਟਰੇਡਾਂ ਨਾਲ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਨ ਅਤੇ ਸਮਰਪਣ ਹੀ ਸਫ਼ਲਤਾ ਦੀ ਕੁੰਜੀ ਹੈ। ਹਰ ਵਿਦਿਆਰਥੀ ਨੂੰ ਟਰੇਨਿੰਗ ਦੌਰਾਨ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਆਪਣੀ ਆਮਦਨ ਦੀ ਸਹੀ ਵਰਤੋਂ ਕਰਨ ਅਤੇ ਬਚਤ ਦੀ ਆਦਤ ਪੈਦਾ ਕਰਨ ਦੀ ਸਲਾਹ ਦਿੱਤੀ ਗਈ। ਵਿਦਿਆਰਥੀਆਂ ਨੇ ਟਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ਼ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਸਗੋਂ ਉਹ ਉਦਯੋਗਿਕ ਦੁਨੀਆ ਦਾ ਕੀਮਤੀ ਤਜਰਬਾ ਵੀ ਹਾਸਲ ਕਰਨਗੇ।

