ਟਰਾਈਡੈਂਟ ਗਰੁੱਪ ਨੇ ਦੀਵਾਲੀ ਮੇਲਾ ਲਾਇਆ
ਟਰਾਈਡੈਂਟ ਗਰੁੱਪ ਵੱਲੋਂ ਸੰਘੇੜਾ ਕੰਪਲੈਕਸ ਅੰਦਰ ਤਿਉਹਾਰਾਂ ਦੇ ਮੱਦੇਨਜ਼ਰ ਦੀਵਾਲੀ ਮੇਲਾ ਲਗਾਇਆ ਗਿਆ ਹੈ। ਇਹ ਮੇਲਾ 5 ਤੋਂ 13 ਅਕਤੂਬਰ ਤੱਕ ਚੱਲੇਗਾ। ਕੰਪਨੀ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਦੇ ਬਿਹਤਰੀਨ ਉਤਪਾਦਾਂ ’ਤੇ ਵਿਸ਼ੇਸ਼ ਰਿਆਇਤ ਦਿੱਤੀ ਗਈ...
ਟਰਾਈਡੈਂਟ ਗਰੁੱਪ ਵੱਲੋਂ ਸੰਘੇੜਾ ਕੰਪਲੈਕਸ ਅੰਦਰ ਤਿਉਹਾਰਾਂ ਦੇ ਮੱਦੇਨਜ਼ਰ ਦੀਵਾਲੀ ਮੇਲਾ ਲਗਾਇਆ ਗਿਆ ਹੈ। ਇਹ ਮੇਲਾ 5 ਤੋਂ 13 ਅਕਤੂਬਰ ਤੱਕ ਚੱਲੇਗਾ। ਕੰਪਨੀ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਦੇ ਬਿਹਤਰੀਨ ਉਤਪਾਦਾਂ ’ਤੇ ਵਿਸ਼ੇਸ਼ ਰਿਆਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤੌਲੀਏ, ਬੈੱਡਸ਼ੀਟ, ਕੰਬਲ ਅਤੇ ਦੀਵਾਲੀ ਗਿਫਟਾਂ ’ਤੇ ਗਾਹਕਾਂ ਨੂੰ ਸਸਤੇ ਭਾਅ ’ਤੇ ਦਿੱਤੇ ਜਾਣਗੇ। ਕੰਪਨੀ ਵੱਲੋਂ ਹਰ ਸਾਲ ਤਿਉਹਾਰਾਂ ਦੇ ਮੌਕੇ ਕੰਪਨੀ ’ਚ ਬਣੇ ਉਤਪਾਦਾਂ ’ਤੇ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਹਮੇਸ਼ਾ ਆਪਣੇ ਗਾਹਕਾਂ ਦੀ ਪਸੰਦ ਨੂੰ ਧਿਆਨ ’ਚ ਰੱਖਦਿਆਂ ਕੰਪਨੀ ’ਚ ਬਣੇ ਵਧੀਆ ਗੁਣਵੱਤਾ ਦੇ ਉਤਪਾਦਾਂ ਨੂੰ ਸਸਤੇ ਭਾਅ ’ਤੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੇਲੇ ’ਚ ਆਉਣ ਵਾਲੇ ਗਾਹਕਾਂ ਲਈ ਕੰਪਨੀ ਵੱਲੋਂ ਪਾਰਕਿੰਗ ਦੀ ਸੁਵਿਧਾ ਸਣੇ ਪੀਣ ਵਾਲਾ ਪਾਣੀ ਅਤੇ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਖ਼ਰੀਦਦਾਰੀ ’ਚ ਕੋਈ ਦਿੱਕਤ ਨਾ ਆਵੇ ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮੇਲੇ ’ਚ ਖ਼ਰੀਦਦਾਰੀ ਕਰਨ।