ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਦਸੇ ’ਚ ਟਰੈਕਟਰ ਚਾਲਕ ਹਲਾਕ

ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਮਾਈ ਭਾਗੋ ਕਾਲਜ ਰੱਲਾ ਨੇੜੇ ਟਰੈਕਟਰ ਦੀ ਦਰੱਖ਼ਤ ਨਾਲ ਟੱਕਰ ਹੋਣ ਕਾਰਨ ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਅਨੁਸਾਰ ਢੂਲੇ ਤੇ ਪੈੜਾਂ ਦੀ ਦੁਕਾਨ ’ਤੇ ਕੰਮ ਕਰਦਾ ਰੁਪਿੰਦਰ ਸਿੰਘ (50) ਵਾਸੀ ਚੀਮਾਂ ਮੰਡੀ...
Advertisement

ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਮਾਈ ਭਾਗੋ ਕਾਲਜ ਰੱਲਾ ਨੇੜੇ ਟਰੈਕਟਰ ਦੀ ਦਰੱਖ਼ਤ ਨਾਲ ਟੱਕਰ ਹੋਣ ਕਾਰਨ ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਅਨੁਸਾਰ ਢੂਲੇ ਤੇ ਪੈੜਾਂ ਦੀ ਦੁਕਾਨ ’ਤੇ ਕੰਮ ਕਰਦਾ ਰੁਪਿੰਦਰ ਸਿੰਘ (50) ਵਾਸੀ ਚੀਮਾਂ ਮੰਡੀ ਟਰੈਕਟਰ-ਟਰਾਲੀ ’ਚ ਢੂਲੇ ਤੇ ਪੈੜਾਂ ਦਾ ਸਾਮਾਨ ਭਰ ਕੇ ਚੀਮਾਂ ਮੰਡੀ ਵੱਲ ਜਾ ਰਿਹਾ ਸੀ। ਰਸਤੇ ’ਚ ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਮਾਈ ਭਾਗੋ ਕਾਲਜ ਰੱਲਾ ਲਾਗੇ ਉਸ ਦੇ ਟਰੈਕਟਰ ਦੀ ਟੱਕਰ ਦਰੱਖ਼ਤ ਨਾਲ ਹੋ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਜੋਗਾ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੁਪਿੰਦਰ ਸਿੰਘ ਚੀਮਾ ਮੰਡੀ (ਸੰਗਰੂਰ) ਦਾ ਰਹਿਣ ਵਾਲਾ ਸੀ। ਉੁਹ ਰਾਤ ਵੇਲੇ ਜੋਗੇ ਤੋਂ ਸਮਾਨ ਦੀ ਟਰਾਲੀ ਭਰ ਕੇ ਵਾਪਸ ਚੀਮਾ ਮੰਡੀ ਵੱਲ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਸਕਿਆ। ਉਸ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Advertisement
Advertisement