ਸ਼ਾਰਟ ਸਰਕਟ ਕਾਰਨ ਟਰੈਕਟਰ ਤੇ ਮੋਟਰਸਾਈਕਲ ਸੜੇ
ਪਿੰਡ ਮਹਿਣਾ ’ਚ ਅੱਜ ਸਵੇਰੇ ਟਰੈਕਟਰ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਟਰੈਕਟਰ ਤੇ ਨੇੜੇ ਖੜ੍ਹਾ ਮੋਟਰਸਾਈਕਲ ਵੀ ਸੜ ਗਿਆ। ਹਾਦਸੇ ਵਿੱਚ ਲਗਪਗ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਵਾਹਨ...
ਪਿੰਡ ਮਹਿਣਾ ’ਚ ਅੱਜ ਸਵੇਰੇ ਟਰੈਕਟਰ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਟਰੈਕਟਰ ਤੇ ਨੇੜੇ ਖੜ੍ਹਾ ਮੋਟਰਸਾਈਕਲ ਵੀ ਸੜ ਗਿਆ। ਹਾਦਸੇ ਵਿੱਚ ਲਗਪਗ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਇਹ ਦੋਵੇਂ ਵਾਹਨ ਮਹਿਣਾ ਵਿਖੇ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਕਿੱਤੇ ਨਾਲ ਜੁੜੇ ਤਿੰਨ ਭਾਈਵਾਲਾਂ ਜਸਪ੍ਰੀਤ ਸਿੰਘ, ਗੁਰਪਿੰਦਰ ਸਿੰਘ ਅਤੇ ਕਾਕਾ ਸਿੰਘ ਦੇ ਸਾਂਝੇ ਸਨ।
ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਲਗਪਗ ਢਾਈ ਤੋਂ ਤਿੰਨ ਵਜੇ ਤੱਕ ਖੇਤਾਂ ਵਿੱਚ ਕੰਮ ਕਰਨ ਮਗਰੋਂ ਟਰੈਕਟਰ ਨੂੰ ਕਾਕਾ ਸਿੰਘ ਦੇ ਨੋਹਰੇ ਵਿੱਚ ਖੜ੍ਹਾ ਕਰ ਗਏ ਸਨ। ਸਵੇਰੇ ਕਰੀਬ ਪੰਜ-ਛੇ ਵਜੇ ਅਚਾਨਕ ਟਰੈਕਟਰ ਨੂੰ ਅੱਗ ਲੱਗ ਗਈ, ਜਿਸਦੀ ਚਪੇਟ ਵਿਚ ਕੋਲ ਖੜ੍ਹਾ ਮੋਟਰਸਾਈਕਲ ਵੀ ਆ ਗਿਆ।
ਨੋਹਰੇ ਵਿੱਚ ਸੁੱਤੇ ਕਰਿੰਦੇ ਨੇ ਅੱਗ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਟੈਂਕ ਵਿੱਚ ਪਏ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਰੌਲਾ ਪੈਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਰਲ-ਮਿਲ ਕੇ ਅੱਗ 'ਤੇ ਕਾਬੂ ਪਾਇਆ। ਤਦ ਤੱਕ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਸਨ।

