DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮਸ਼ਾਲ ਮਾਰਚ

ਸ਼ਹਿਣਾ/ ਮਹਿਲ ਕਲਾਂ (ਪ੍ਰਮੋਦ ਕੁਮਾਰ ਸਿੰਗਲਾ/ਲਖਵੀਰ ਸਿੰਘ ਚੀਮਾ): ਹਲਕੇ‌ ਦੇ ਪਿੰਡ ਭੋਤਨਾ ਵਿਖੇ ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੋਤਨਾ ਦੀ ਸਰਪ੍ਰਸਤੀ ਹੇਠ ਸਮੂਹ ਜਥੇਬੰਦਕ ਇਕਾਈਆਂ ਤੇ ਪਿੰਡ ਵਾਸੀਆਂ ਦੇ...

  • fb
  • twitter
  • whatsapp
  • whatsapp
featured-img featured-img
ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕ।
Advertisement

ਸ਼ਹਿਣਾ/ ਮਹਿਲ ਕਲਾਂ (ਪ੍ਰਮੋਦ ਕੁਮਾਰ ਸਿੰਗਲਾ/ਲਖਵੀਰ ਸਿੰਘ ਚੀਮਾ): ਹਲਕੇ‌ ਦੇ ਪਿੰਡ ਭੋਤਨਾ ਵਿਖੇ ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੋਤਨਾ ਦੀ ਸਰਪ੍ਰਸਤੀ ਹੇਠ ਸਮੂਹ ਜਥੇਬੰਦਕ ਇਕਾਈਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਸ਼ਾਲ ਮਾਰਚ ਕੀਤਾ ਗਿਆ। ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ, ਜਸਪਾਲ ਸਿੰਘ, ਆਜ਼ਾਦ ਰੰਗਮੰਚ ਦੇ ਰੇਸ਼ਮ ਰਣਜੀਤ ਚੌਹਾਨ ਦੀ ਟੀਮ ਨੇ ਦੋ ਨਾਟਕ ‘ਬੁੱਤ ਜਾਗ ਪਿਆ’ ਤੇ ‘ਮੈਂ ਫਿਰ ਆਵਾਂਗਾ’ ਪੇਸ਼ ਕੀਤਾ ਗਿਆ। ਅਜਮੇਰ ਅਮਲੀਆ ਨੇ ਲੋਕ ਪੱਖੀ ਉਸਾਰੂ ਗੀਤ ਪੇਸ਼ ਕੀਤੇ।

ਅਖ਼ੀਰ ਲਾਇਬ੍ਰੇਰੀ ਪਹੁੰਚ ਕੇ ਲਾਇਬਰੇਰੀ ਕਮੇਟੀ ਆਗੂਆਂ ਨੇ ਆਪਣੇ ਵਿੱਛੜੇ ਕਿਸਾਨ ਆਗੂ ਭਗਵੰਤ ਭੋਤਨਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਧਾਲੀਵਾਲ, ਪੰਚ ਦਰਬਾਰਾ ਸਿੰਘ, ਪੰਚ ਹੈਰੀ ਸੇਖੋਂ, ਗੁਰਨਾਮ ਸਿੰਘ ਫੌਜੀ, ਬਾਬਾ ਮੱਖਣ ਸਿੰਘ ਸੇਖੋਂ, ਜਗਜੀਤ ਸਿੰਘ, ਮਾ.ਗੁਰਚਰਨ ਸਿੰਘ ਪੀਟੀ, ਬਲਵਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਸੇਖੋਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਬੱਚੇ ਹਾਜ਼ਰ ਸਨ।

Advertisement

Advertisement
Advertisement
×