ਤਿੰਨ ਰੋਜ਼ਾ ਲਾਇਬਰੇਰੀ ਮੈਨੇਜਮੈਂਟ ਟ੍ਰੇਨਿੰਗ ਕੈਂਪ ਸ਼ੁਰੂ
ਇੱਥੇ ਮੈਗਸੀਪਾ ਖੇਤਰੀ ਕੇਂਦਰ ਵਿੱਚ ਤਿੰਨ ਦਿਨਾਂ ਲਾਇਬਰੇਰੀ ਮੈਨੇਜਮੈਂਟ ਟ੍ਰੇਨਿੰਗ ਕੈਂਪ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਪੰਜਾਬ ਸਰਕਾਰ ਦੀ ਵਿਸ਼ੇਸ਼ ਤਰਜੀਹ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ...
Advertisement
ਇੱਥੇ ਮੈਗਸੀਪਾ ਖੇਤਰੀ ਕੇਂਦਰ ਵਿੱਚ ਤਿੰਨ ਦਿਨਾਂ ਲਾਇਬਰੇਰੀ ਮੈਨੇਜਮੈਂਟ ਟ੍ਰੇਨਿੰਗ ਕੈਂਪ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਪੰਜਾਬ ਸਰਕਾਰ ਦੀ ਵਿਸ਼ੇਸ਼ ਤਰਜੀਹ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਵੀ ਸਰਕਾਰ ਦੇ ਪ੍ਰਮੁੱਖ ਏਜੰਡੇ ’ਤੇ ਹੈ। ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਨੂੰ ਸਲਾਹ ਦਿੱਤੀ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ, ਉਨ੍ਹਾਂ ਨੂੰ ਸਕੂਲੀ ਪੜ੍ਹਾਈ ਦੇ ਨਾਲੋ-ਨਾਲ ਚੰਗੀਆਂ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਣ। ਉਨ੍ਹਾਂ ਕਿਹਾ ਕਿ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ, ਵਿਦਿਆਰਥੀਆਂ ਦੇ ਚੰਗੇ ਇਨਸਾਨ ਬਣਨ ’ਚ ਸਹਾਈ ਹੋ ਸਕਦੀ ਹੈ। ਇਸ ਸਿਖਲਾਈ ਕੈਂਪ ਵਿੱਚ ਸੱਤ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਲਾਇਬ੍ਰੇਰੀਅਨ ਸ਼ਾਮਲ ਹਨ।
Advertisement
Advertisement
×