ਸਾਈਬਰ ਠੱਗੀ ਦੇ ਮਾਮਲੇ ’ਚ ਤਿੰਨ ਕਾਬੂ
ਪੁਲੀਸ ਨੇ 12 ਲੱਖ ਤੋਂ ਵੱਧ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ’ਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਸ਼ਨੂੰ ਕੁਮਾਰ, ਅਭਿਸ਼ੇਕ ਕੁਮਾਰ ਅਤੇ ਅਨਿਲ ਵਾਸੀ ਜਾਮਨਗਰ ਵਜੋਂ ਹੋਈ ਹੈ। ਸਾਈਬਰ ਪੁਲੀਸ ਸਟੇਸ਼ਨ...
ਪੁਲੀਸ ਨੇ 12 ਲੱਖ ਤੋਂ ਵੱਧ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ’ਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਸ਼ਨੂੰ ਕੁਮਾਰ, ਅਭਿਸ਼ੇਕ ਕੁਮਾਰ ਅਤੇ ਅਨਿਲ ਵਾਸੀ ਜਾਮਨਗਰ ਵਜੋਂ ਹੋਈ ਹੈ।
ਸਾਈਬਰ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸੁਭਾਸ਼ ਚੰਦਰ ਨੇ ਦੱਸਿਆ ਕਿ ਰਾਣੀਆ ਥਾਣਾ ਖੇਤਰ ਦੇ ਇੱਕ ਵਿਅਕਤੀ ਨੂੰ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਕੇ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ ਸੀ। ਪੀੜਤ ਨੇ ਦੱਸਿਆ ਕਿ ਫੋਨ ਕਾਲ ਕਰਨ ਵਾਲੇ ਵਿਅਕਤੀ ਨੇ ਭੇਜੇ ਲਿੰਕਾਂ ’ਤੇ ਕਲਿੱਕ ਕਰ ਕੇ ਥੋੜ੍ਹੇ ਸਮੇਂ ਵਿੱਚ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ। ਉਸ ਨੇ ਹੌਲੀ-ਹੌਲੀ ਟੈਲੀਗ੍ਰਾਮ ਐਪ ’ਤੇ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ। ਸ਼ੁਰੂ ਵਿੱਚ ਪੈਸੇ ਦੁੱਗਣੇ ਕਰ ਕੇ ਦਿੱਤੇ ਗਏ ਅਤੇ ਬਾਅਦ ’ਚ ਜਦੋਂ ਉਸ ਨੇ ਮੋਟੀ ਰਕਮ ਜਮ੍ਹਾਂ ਕਰਵਾਈ ਤਾਂ ਉਸ ਮਗਰੋਂ ਲਿੰਕ ਬੰਦ ਹੋ ਗਿਆ। ਸਾਈਬਰ ਪੁਲੀਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ 12 ਅਕਤੂਬਰ ਨੂੰ ਸਾਈਬਰ ਪੁਲੀਸ ਥਾਣੇ ’ਚ ਕੇਸ ਦਰਜ ਕੀਤਾ ਗਿਆ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸਾਈਬਰ ਪੁਲੀਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

