ਦੁਕਾਨਦਾਰ ਦੇ ਘਰੋਂ ਚੋਰੀ ਕਰਨ ਵਾਲੇ ਨਕਦੀ ਸਣੇ ਕਾਬੂ
ਮਾਨਸਾ ਸ਼ਹਿਰ ’ਚ 12 ਅਕਤੂਬਰ ਨੂੰ ਵੈਦ ਕਪੂਰ ਵਾਲੀ ਗਲੀ ’ਚ ਚੋਰਾਂ ਵੱਲੋਂ ਰਾਤ ਵੇਲੇ ਇੱਕ ਘਰ ਵਿੱਚ ਦਾਖਲ ਹੋ ਕੇ 2 ਲੱਖ 80 ਹਜ਼ਾਰ ਰੁਪਏ ਦਾ ਸਮਾਨ ਅਤੇ ਕਰੀਬ ਸਾਢੇ ਪੰਜ ਤੋਲੇ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ...
ਮਾਨਸਾ ਸ਼ਹਿਰ ’ਚ 12 ਅਕਤੂਬਰ ਨੂੰ ਵੈਦ ਕਪੂਰ ਵਾਲੀ ਗਲੀ ’ਚ ਚੋਰਾਂ ਵੱਲੋਂ ਰਾਤ ਵੇਲੇ ਇੱਕ ਘਰ ਵਿੱਚ ਦਾਖਲ ਹੋ ਕੇ 2 ਲੱਖ 80 ਹਜ਼ਾਰ ਰੁਪਏ ਦਾ ਸਮਾਨ ਅਤੇ ਕਰੀਬ ਸਾਢੇ ਪੰਜ ਤੋਲੇ ਸੋਨਾ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਉਨ੍ਹਾਂ ਪਾਸੋਂ 17500 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਪੁਲੀਸ ਹੋਰ ਬਰਾਮਦਗੀ ਲਈ ਫੜ੍ਹੇ ਵਿਅਕਤੀਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਮਾਨਸਾ ਦੇ ਡੀ ਐੱਸ ਪੀ ਬੂਟਾ ਸਿੰਘ ਨੇ ਦੱਸਿਆ ਕਿ 12 ਅਕਤੂਬਰ ਨੂੰ ਇੱਕ ਦੁਕਾਨਦਾਰ ਰਾਧੇ ਸ਼ਿਆਮ ਸਿੰਗਲਾ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਚੋਰਾਂ ਨੇ ਰਾਤ ਵੇਲੇ ਜਦੋਂ ਉਹ ਕਿਸੇ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਤਾਂ ਘਰ ਵਿਚੋਂ ਨਗਦੀ ਅਤੇ ਸਾਮਾਨ ਸਮੇਤ ਨਵਾਂ ਮੋਟਰਸਾਈਕਲ ਚੋਰੀ ਕਰ ਲਿਆ ਹੈ। ਡੀ ਐੱਸ ਪੀ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਰੋਹਿਤ ਕੁਮਾਰ ਭਾਊ, ਅਕਾਸ਼ ਨੀਨੂੰ ਅਤੇ ਸਾਵਲ ਚੀਕੂ ਵਾਸੀ ਟੋਹਾਣਾ (ਫ਼ਤਿਆਬਾਦ) ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 17500 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈਕੇ ਉਨ੍ਹਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

