ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆੜ੍ਹਤੀ ਦੇ ਘਰ ਦਿਨ-ਦਿਹਾੜੇ ਚੋਰੀ

35 ਤੋਲੇ ਸੋਨੇ ਦੇ ਗਹਿਣੇ ਅਤੇ ਸਾਢੇ ਛੇ ਲੱਖ ਦੀ ਨਗ਼ਦੀ ਚੋਰੀ
Advertisement

ਇੱਥੇ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਆੜ੍ਹਤੀ ਤੀਰਥ ਰਾਮ ਜਿੰਦਲ ਦੇ ਘਰੋਂ ਚੋਰ ਦਿਨ ਦਿਹਾੜੇ 35 ਤੋਲੇ ਸੋਨੇ ਦੇ ਗਹਿਣੇ ਅਤੇ 6.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਲਾਕਰ ਨਜ਼ਦੀਕ ਪਿਆ ਮੋਬਾਈਲ ਫੋਨ ਚੋਰੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਹੋਰ ਕਮਰੇ ਵਿੱਚ ਜਾ ਕੇ ਫਰੋਲਾ ਫਰਾਲੀ ਕੀਤੀ। ਚੋਰਾਂ ਨੇ ਨਾਲ ਲੱਗਦੇ ਪੀੜਤ ਦੇ ਸਕੇ ਭਰਾ ਸਾਧੂ ਰਾਮ ਦੇ ਛੱਤ ਵਾਲੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਘਰ ਵਿੱਚ ਵੀ ਫਰੋਲਾ ਫਰਾਲੀ ਕੀਤੀ, ਪਰ ਉਨ੍ਹਾਂ ਦਾ ਕੋਈ ਸਾਮਾਨ ਚੋਰੀ ਨਹੀਂ ਹੋਇਆ। ਸਾਧੂ ਰਾਮ ਦਾ ਪਰਿਵਾਰ ਸਵੇਰੇ ਅੱਠ ਵਜੇ ਘਰੋਂ ਗਿਆ ਸੀ ਅਤੇ 10 ਵਜੇ ਘਰ ਵਾਪਸ ਆ ਗਿਆ ਸੀ। ਇਸ ਦੌਰਾਨ ਹੀ ਦੋਵਾਂ ਘਰਾਂ ਵਿੱਚ ਚੋਰੀ ਹੋਈ। ਚੋਰੀ ਸਮੇਂ ਪੀੜਤ ਪਰਿਵਾਰ ਸ਼ਿਮਲਾ ਘੁੰਮਣ ਗਿਆ ਹੋਇਆ ਸੀ। ਇਸ ਨਾਲ ਪਰਿਵਾਰ ਦਾ ਲਗਪਗ 40 ਲੱਖ ਦਾ ਨੁਕਸਾਨ ਹੋ ਗਿਆ।

ਬਠਿੰਡਾ ਦੇ ਐਸਪੀ (ਡੀ) ਜਸਪ੍ਰੀਤ ਸਿੰਘ, ਡੀਐਸਪੀ (ਡੀ) ਖੁਸ਼ਪ੍ਰੀਤ ਸਿੰਘ, ਸੀਆਈਏ-॥ ਦੇ ਇੰਸਪੈਕਟਰ ਕਰਮਦੀਪ ਸਿੰਘ, ਸੀਆਈਏ-। ਦੇ ਇੰਸਪੈਕਟਰ ਕੁਲਦੀਪ ਸਿੰਘ, ਨਥਾਣਾ ਦੇ ਐਸਐੱਚਓ ਦਿਲਬਾਗ ਸਿੰਘ ਅਤੇ ਭੁੱਚੋ ਮੰਡੀ ਦੇ ਚੌਕੀ ਇੰਚਾਰਜ਼ ਨਿਰਮਲਜੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਫਿੰਗਰ ਪ੍ਰਿੰਟਸ ਟੀਮ ਨੇ ਏਐਸਆਈ ਸੁਖਪਾਲ ਸਿੰਘ ਦੀ ਅਗਵਾਈ ਹੇਠ ਫਿੰਗਰ ਪ੍ਰਿੰਟਸ ਦੇ ਨਮੂਨੇ ਲਏ। ਆੜ੍ਹਤੀ ਤੀਰਥ ਰਾਮ ਜਿੰਦਲ ਨੇ ਦੱਸਿਆ ਕਿ ਲਾਕਰ ਦੀ ਚਾਬੀ ਨਾਲ ਹੀ ਲੁਕਾ ਕੇ ਰੱਖੀ ਹੋਈ ਸੀ ਤੇ ਚੋਰਾਂ ਨੇ ਲਾਕਰ ਖੋਲ੍ਹ ਕੇ ਉਸ ਵਿੱਚੋਂ ਪਏ 35 ਤੋਲੇ ਸੋਨੇ ਦੇ ਗਹਿਣੇ ਅਤੇ ਔਰਤਾਂ ਦੇ ਸ਼ਗਨਾਂ ਆਦਿ ਦੇ ਕਈ ਸਾਲਾਂ ਤੋਂ ਇਕੱਠੇ ਕੀਤੇ 6.5 ਲੱਖ ਰੁਪਏ ਚੋਰੀ ਕਰ ਲਏ। ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਕਿਹਾ ਕਿ ਹਾਲੇ ਤੱਕ ਚੋਰੀ ਸਬੰਧੀ ਕੋਈ ਸੁਰਾਗ ਹੱਥ ਨਹੀਂ ਲੱਗਿਆ।

Advertisement

 

 

Advertisement