ਘਰ ਵਿਚ ਦਿਨ-ਦਿਹਾੜੇ ਚੋਰੀ; ਸੋਨਾ ਤੇ 20 ਹਜ਼ਾਰ ਰੁਪਏ ਲੈ ਕੇ ਫਰਾਰ
ਪੱਤੀ ਗਿਲਦਹੂਰੀ ਵਿੱਚੋਂ ਚੋਰ ਦਿਨ ਦਿਹਾੜੇ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਤੋਲਾ ਸੋਨਾ ਅਤੇ 20 ਹਜ਼ਾਰ ਰੁਪਏ ਨਗ਼ਦ ਲੈ ਕੇ ਫਰਾਰ ਹੋ ਗਏ। ਘਰ ਦੇ ਮਾਲਕ ਗੁਰਤੇਜ ਸਿੰਘ ਪੁੱਤਰ ਅਮਰਜੀਤ ਸਿੰਘ ਦਰਜੀ ਵਾਸੀ ਸ਼ਹਿਣਾ ਨੇ ਦੱਸਿਆ ਕਿ...
Advertisement
ਪੱਤੀ ਗਿਲਦਹੂਰੀ ਵਿੱਚੋਂ ਚੋਰ ਦਿਨ ਦਿਹਾੜੇ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਤੋਲਾ ਸੋਨਾ ਅਤੇ 20 ਹਜ਼ਾਰ ਰੁਪਏ ਨਗ਼ਦ ਲੈ ਕੇ ਫਰਾਰ ਹੋ ਗਏ। ਘਰ ਦੇ ਮਾਲਕ ਗੁਰਤੇਜ ਸਿੰਘ ਪੁੱਤਰ ਅਮਰਜੀਤ ਸਿੰਘ ਦਰਜੀ ਵਾਸੀ ਸ਼ਹਿਣਾ ਨੇ ਦੱਸਿਆ ਕਿ ਚੋਰ ਇਲੈਕਟ੍ਰਿਕ ਸਕੂਟਰੀ ’ਤੇ ਆਏ ਅਤੇ ਮੂੰਹ ਬੰਨ੍ਹਿਆ ਹੋਇਆ ਸੀ। ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਇਸ ਦੌਰਾਨ ਘਰ ਦੇ ਮੈਂਬਰ ਲਾਗਲੇ ਘਰ ਇੱਕ ਧਾਰਮਿਕ ਸਮਾਗਮ ਵਿੱਚ ਗਏ ਹੋਏ ਸਨ। ਚੋਰੀ ਸਬੰਧੀ ਸ਼ਹਿਣਾ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
Advertisement
Advertisement
Advertisement
×

