ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਲਾਕ ਪੰਚਾਇਤ ਦਫ਼ਤਰ ਅੱਗੇ ਬਲਾਕ ਬਚਾਓ ਕਮੇਟੀ ਦਾ ਸੰਘਰਸ਼ ਜਾਰੀ

ਭੀਖੀ ਬਲਾਕ ਟੁੱਟਣ ਦਾ ਖ਼ਦਸ਼ਾ; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
Advertisement

ਜੋਗਿੰਦਰ ਸਿੰਘ ਮਾਨ

ਭੀਖੀ (ਮਾਨਸਾ), 30 ਜੂਨ

Advertisement

ਮਾਨਸਾ ਜ਼ਿਲ੍ਹੇ ਦੇ ਭੀਖੀ ਬਲਾਕ ਨੂੰ ਤੋੜਨ ਦੇ ਖ਼ਦਸ਼ੇ ਦਰਮਿਆਨ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਬਣੀ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਬਲਾਕ ਪੰਚਾਇਤ ਦਫ਼ਤਰ ਅੱਗੇ ਵਿੱਢਿਆ ਸੰਘਰਸ਼ ਲਗਾਤਾਰ ਜ਼ੋਰ ਫੜਨ ਲੱਗਿਆ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਭੀਖੀ ਬਲਾਕ ਟੁੱਟਣ ਨਾਲ 33 ਪਿੰਡਾਂ ਦੇ ਲੋਕਾਂ ਲਈ ਨਵੀਂਆਂ ਦਿੱਕਤਾਂ ਪੈਦਾ ਹੋਣਗੀਆਂ। ਜਥੇਬੰਦੀਆਂ ਵੱਲੋਂ ਧਰਨੇ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇਕਰ ਬਲਾਕ ਨੂੰ ਤੋੜਨ ਵਾਲੀਆਂ ਨੀਤੀਆਂ ਨੂੰ ਵਾਪਸ ਨਾ ਲਿਆ ਤਾਂ ਇਸ ਇਲਾਕੇ ਦੇ ਲੋਕਾਂ ਵੱਲੋਂ ਸਰਕਾਰ ਖਿਲਾਫ਼ ਜ਼ੋਰਦਾਰ ਲੜਾਈ ਵਿੱਢੀ ਜਾਵੇਗੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੋਲਾ ਸਿੰਘ ਸਮਾਓ ਨੇ ਸੰਬੋਧਨ ਕਰਦਿਆਂ ਕਿਹਾ ਕਿ ’ਆਪ’ ਸਰਕਾਰ ਤੋਂ ਆਪਣੇ ਰਾਜ ਵਿੱਚ ਇੱਕ ਵੀ ਲੋੜਵੰਦ ਪੱਖੀ ਕੰਮ ਨਹੀਂ ਹੋਇਆ। ਉਨ੍ਹਾਂ ਭੀਖੀ ਬਲਾਕ ਨੂੰ ਮਾਨਸਾ ਵਿੱਚ ਮਰਜ਼ ਕਰਨ ਦੇ ਸਵਾਲ ’ਤੇ ਹਲਕਾ ਵਿਧਾਇਕ ਦੇ ਤਰਕ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਦੋ ਬਲਾਕਾਂ ਨੂੰ ਇੱਕ ਕਰ ਰਹੇ ਹਾਂ ’ਤੇ ਪੁੱਛਿਆ ਕਿ ਹਲਕੇ ਦੇ ਵਿਧਾਇਕ ਵਿਜੈ ਸਿੰਗਲਾ ਦੱਸਣ ਬਲਾਕ ਦੇ 33 ਪਿੰਡਾਂ ਦੇ ਕਿਹੜੇ ਸਮਾਜ ਨੂੰ ਸੌਖਾ ਕਰਨ ਲਈ ਭੀਖੀ ਬਲਾਕ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਬਲਾਕ ਦਫ਼ਤਰ ਨੂੰ ਬੰਦ ਕਰਨ ਨਾਲ ਜਿੱਥੇ ਆਮ ਲੋਕਾਂ ਤੇ ਮਨਰੇਗਾ ਮਜ਼ਦੂਰਾਂ ਲਈ ਹੋਰ ਮੁਸੀਬਤ ਪੈਦਾ ਹੋਵੇਗੀ ਉਥੇ ਇੱਕ ਬੀਡੀਪੀਓ ਪੋਸਟ ਅਤੇ ਦਫ਼ਤਰੀ ਸਟਾਫ਼ ਵੀ ਖ਼ਤਮ ਹੋਵੇਗੀ, ਜਿਸ ਨਾਲ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਵੀ ਵਿਘਨ ਪਵੇਗਾ। ਇਸ ਮੌਕੇ ਬਲਜੀਤ ਸ਼ਰਮਾ, ਰਾਜਿੰਦਰ ਕੁਮਾਰ, ਗੁਰਮੇਲ ਬੋੜਾਵਾਲ, ਬਿੰਦਰ ਭੀਖੀ, ਧਰਮਪਾਲ ਨੀਟਾ, ਸੁਖਵਿੰਦਰ ਸਿੰਘ ਅਤਲਾ, ਭੁਰਾ ਸਿੰਘ ਸਮਾਓ, ਮਹਿੰਦਰ ਸਿੰਘ ਅਤਲਾ, ਨਿੱਕਾ ਫਰਮਾਹੀ, ਦਿਨੇਸ਼ ਸੋਨੀ, ਅਮੋਲਕ ਖੀਵਾ, ਨਾਇਬ ਸਿੰਘ ਤੇ ਧੰਨਾ ਸਿੰਘ ਨੇ ਵੀ ਸੰਬੋਧਨ ਕੀਤਾ।

Advertisement