ਕਬਜ਼ਾ ਵਾਰੰਟ ਲੈਣ ਆਏ ਅਧਿਕਾਰੀ ਬੇਰੰਗ ਮੋੜੇ
ਪ੍ਰਮੋਦ ਕੁਮਾਰ ਸਿੰਗਲਾ ਸ਼ਹਿਣਾ, 19 ਦਸੰਬਰ ਪਿੰਡ ਈਸ਼ਰ ਸਿੰਘ ਵਾਲਾਂ ਵਿੱਚ ਕਿਸਾਨ ਜਗਰਾਜ ਸਿੰਘ ਪੁੱਤਰ ਨਰਿੰਜਣ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਨਿਹਾਲ ਸਿੰਘ ਦੋਨੋਂ ਵਾਸੀ ਈਸ਼ਰ ਸਿੰਘ ਵਾਲਾਂ ਦੀ ਜ਼ਮੀਨ ਉਪਰ ਕਾਨੂੰਨਗੋ ਅਤੇ ਪਟਵਾਰੀ ਦੀ ਦੇਖ-ਰੇਖ ਹੇਠ ਕਬਜ਼ਾ ਲੈਣ ਆਏ...
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 19 ਦਸੰਬਰ
ਪਿੰਡ ਈਸ਼ਰ ਸਿੰਘ ਵਾਲਾਂ ਵਿੱਚ ਕਿਸਾਨ ਜਗਰਾਜ ਸਿੰਘ ਪੁੱਤਰ ਨਰਿੰਜਣ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਨਿਹਾਲ ਸਿੰਘ ਦੋਨੋਂ ਵਾਸੀ ਈਸ਼ਰ ਸਿੰਘ ਵਾਲਾਂ ਦੀ ਜ਼ਮੀਨ ਉਪਰ ਕਾਨੂੰਨਗੋ ਅਤੇ ਪਟਵਾਰੀ ਦੀ ਦੇਖ-ਰੇਖ ਹੇਠ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂਆਂ ਦੇ ਰੋਹ ਨੂੰ ਦੇਖਦਿਆਂ ਬੇਰੰਗ ਮੁੜ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਰਸ਼ਨ ਸਿੰਘ ਚੀਮਾ ਬਲਾਕ ਜਰਨਲ ਸਕੱਤਰ, ਬਲਾਕ ਖਜਾਨਚੀ ਗੁਰਮੇਲ ਸਿੰਘ ਚੂੰਘਾਂ, ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ ਸ਼ਹਿਣਾ, ਗੁਰਮੀਤ ਸਿੰਘ ਈਸ਼ਰ ਸਿੰਘ ਵਾਲਾਂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦੀ ਜ਼ਮੀਨ ਉਪਰ ਧੱਕੇ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਕਿਸਾਨਾਂ ਨਾਲ ਮੁੜ ਪ੍ਰਸ਼ਾਸਨ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਖਿਲਾਫ਼ ਹੋਰ ਵੀ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕਾਲਾ ਸਿੰਘ ਸਿੱਧੂ ਜਗਜੀਤਪੁਰਾ, ਨਛੱਤਰ ਸਿੰਘ ਢਿਲਵਾਂ, ਦਰਸ਼ਨ ਸਿੰਘ ਬੁਰਜ, ਸ਼ਿਵਚਰਨ ਸਿੰਘ, ਗੁਰਮੇਲ ਸਿੰਘ ਉੱਗੋਕੇ, ਹਰੀ ਸਿੰਘ ਭਗਤਪੁਰਾ, ਹਰਦੇਵ ਸਿੰਘ ਜੰਗੀਆਣਾ, ਸੁਖਦੇਵ ਸਿੰਘ ਨਾਨਕਪੁਰਾ, ਅਜੈਬ ਸਿੰਘ ਤਪਾ, ਅਮਰੀਕ ਸਿੰਘ ਤੋਂ ਇਲਾਵਾ ਥਾਣਾ ਸ਼ਹਿਣਾ ਦੇ ਮੁਖੀ ਅੰਮ੍ਰਿਤ ਸਿੰਘ, ਏਐੱਸਆਈ ਬਲਜੀਤ ਸਿੰਘ, ਹੌਲਦਾਰ ਰਾਜਵਿੰਦਰ ਸਿੰਘ, ਹੌਲਦਾਰ ਮਲਕੀਤ ਸਿੰਘ ਤੋਂ ਇਲਾਵਾ ਹੋਰ ਵੀ ਪੁਲੀਸ ਪਾਰਟੀ ਮੌਜੂਦ ਸੀ।