ਫੈਡਰੇਸ਼ਨ ਨੇ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ
ਪਰਸ਼ੋਤਮ ਬੱਲੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406-22ਬੀ) ਦੇ ਸੂਬਾ ਆਗੂ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਫੈਡਰੇਸ਼ਨ ਵਫ਼ਦ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਂ ਡੀਸੀ ਬਰਨਾਲਾ ਟੀ ਬੈਨਿਥ ਦੇ ਪ੍ਰਤੀਨਿਧ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ...
ਪਰਸ਼ੋਤਮ ਬੱਲੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406-22ਬੀ) ਦੇ ਸੂਬਾ ਆਗੂ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਫੈਡਰੇਸ਼ਨ ਵਫ਼ਦ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਂ ਡੀਸੀ ਬਰਨਾਲਾ ਟੀ ਬੈਨਿਥ ਦੇ ਪ੍ਰਤੀਨਿਧ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਵਿੱਚ ਦਰਸ਼ਨ ਚੀਮਾ, ਪ੍ਰਧਾਨ ਰਛਪਾਲ ਠੀਕਰੀਵਾਲ, ਅਨਿਲ ਕੁਮਾਰ,ਚਮਕੌਰ ਕੈਰੇ, ਈਸ਼ਰ ਸਿੰਘ, ਬਲਵਿੰਦਰ ਸਿੰਘ ਬਰਨਾਲਾ, ਅਜਿੰਦਰ ਪਾਲ ਸਿੰਘ ਬਰਨਾਲਾ, ਨਿਰਮਲ ਸ਼ਹਿਣਾ ,ਗੁਰਦੀਪ ਮਨਾਲ ਤੇ ਅਮਰੀਕ ਭੱਠਲ ਸ਼ਾਮਲ ਸਨ। ਵਫ਼ਦ ਆਗੂਆਂ ਮੰਗਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ,ਪੁਰਾਣੀ ਪੈਨਸ਼ਨ ਲਾਗੂ ਕਰਨ , ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਰਿਲੀਜ਼ ਕਰਨ, ਪੇਅ ਕਮਿਸ਼ਨ ਦੇ ਰਹਿੰਦੇ ਬਕਾਏ ਤੁਰੰਤ ਜਾਰੀ ਕਰਨ ਸਣੇ ਚੋਣਾਂ ਜਾਂ ਮੀਟਿੰਗਾਂ ਮੌਕੇ ਹੋਰ ਲਟਕਦੀਆਂ ਮੰਗਾਂ ਸਬੰਧੀ ਕੀਤੇ ਵਾਅਦੇ ਵੀ ਪੂਰੇ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ’ਤੇ 16 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕੇਵਲ ਸਿੰਘ, ਬੇਅੰਤ ਸਿੰਘ, ਹਾਕਮ ਗੰਗੋਹਰ, ਗੁਰਮੇਲ ਸਹੋਰ, ਭੂਰਾ ਸ਼ਾਹਪੁਰ, ਸੁਖਬੀਰ ਸਿੰਘ ਅਤੇ ਅਵਤਾਰ ਬਰਨਾਲਾ ਹਾਜ਼ਰ ਸਨ।