DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਤੋ-ਚੰਦਭਾਨ ਦਰਮਿਆਨ ਖਸਤਾ ਹਾਲ ਸੜਕ ਬਣੀ ਜਾਨਾਂ ਦਾ ਖੌਅ

ਪੱਤਰ ਪ੍ਰੇਰਕ ਜੈਤੋ, 5 ਫਰਵਰੀ ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ ਸਥਿਤ ਜੈਤੋ ਤੋਂ ਪਿੰੰਡ ਚੰਦਭਾਨ ਦਰਮਿਆਨ ਸੜਕ ਦਾ ਕਰੀਬ ਅੱਠ ਕਿਲੋਮੀਟਰ ਦਾ ਟੋਟਾ ਕਈ ਸਾਲਾਂ ਤੋਂ ਥਾਂ-ਥਾਂ ਤੋਂ ਬੁਰੀ ਟੁੱਟਿਆ ਹੋਇਆ ਹੈ। ਰੋਜ਼ਾਨਾ ਹਜ਼ਾਰਾਂ ਵਾਹਨ ਇਸ ਸੜਕ ਤੋਂ ਲੰਘਦੇ ਹਨ। ਸੜਕ ਦੀ...

  • fb
  • twitter
  • whatsapp
  • whatsapp
featured-img featured-img
ਸੋਮਵਾਰ ਨੂੰ ਚਰਚਿਤ ਸੜਕ ’ਤੇ ਚੱਲ ਰਿਹਾ ਪੈਚ ਵਰਕ।
Advertisement

ਪੱਤਰ ਪ੍ਰੇਰਕ

ਜੈਤੋ, 5 ਫਰਵਰੀ

Advertisement

ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ ਸਥਿਤ ਜੈਤੋ ਤੋਂ ਪਿੰੰਡ ਚੰਦਭਾਨ ਦਰਮਿਆਨ ਸੜਕ ਦਾ ਕਰੀਬ ਅੱਠ ਕਿਲੋਮੀਟਰ ਦਾ ਟੋਟਾ ਕਈ ਸਾਲਾਂ ਤੋਂ ਥਾਂ-ਥਾਂ ਤੋਂ ਬੁਰੀ ਟੁੱਟਿਆ ਹੋਇਆ ਹੈ। ਰੋਜ਼ਾਨਾ ਹਜ਼ਾਰਾਂ ਵਾਹਨ ਇਸ ਸੜਕ ਤੋਂ ਲੰਘਦੇ ਹਨ। ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਇਥੇ ਹਾਦਸਿਆਂ ਦੀ ਦਰ ਕਾਫੀ ਵਧ ਚੁੱਕੀ ਹੈ ਅਤੇ ਅਣਮੁੱਲੀਆਂ ਜਾਨਾਂ ਜਾਣ ਕਾਰਣ ਲੋਕਾਂ ’ਚ ਸਰਕਾਰ ਪ੍ਰਤੀ ਰੋਹ ਦੀ ਭਾਵਨਾ ਹੈ। ਪਿੰਡ ਸੇਵੇਵਾਲਾ (ਗੁੰਮਟੀ ਖੁਰਦ) ਜੋ ਚੰਦਭਾਨ ਅਤੇ ਜੈਤੋ ਦੇ ਵਿਚਕਾਰ ਮੌਜੂਦ ਹੈ, ਦੇ ਵਿੱਚ ਕਣਕ ਝੋਨੇ ਦੇ ਭੰਡਾਰ ਲਈ ਦੋ ਵੱਡੇ ਸਰਕਾਰੀ ਗੁਦਾਮ ਬਣੇ ਹੋਣ ਕਾਰਨ ਟਰੱਕਾਂ ਟਰਾਲਿਆਂ ਦੀ ਆਮਦ ਇਸ ਸੜਕ ਉੱਤੇ ਵਹੀਕਲਾਂ ਦੀ ਆਵਾਜਾਈ ਨੂੰ ਹੋਰ ਵੀ ਵਧਾ ਦਿੰਦੀ ਹੈ। ਬੀਤੀ ਪਹਿਲੀ ਫਰਵਰੀ ਨੂੰ ਪਿੰਡ ਸੇਵੇਵਾਲਾ ਦੇ ਮਜ਼ਦੂਰ ਪਰਮਜੀਤ ਸਿੰਘ ਦੀ ਨੌਜਵਾਨ ਲੜਕੀ ਰਣਬੀਰ ਕੌਰ ਦੇ ਇਸ ਸੜਕ ਉੱਤੇ ਇੱਕ ਸੀਮਿੰਟ ਨਾਲ ਭਰੇ ਟਰਾਲੇ ਹੇਠਾਂ ਆ ਕੇ ਮਾਰੇ ਜਾਣ ਪਿੱਛੋਂ ਇੱਕ ਵਾਰ ਫਿਰ ਇਸ ਖਸਤਾ ਹਾਲਤ ਸੜਕ ਦਾ ਮੁੱਦਾ ਚਰਚਾ ’ਚ ਆ ਗਿਆ ਹੈ। ਲੜਕੀ ਦੀ ਮੌਤ ਉਪਰੰਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਲੋਕਾਂ ਵੱਲੋਂ ਸੜਕ ਜਾਮ ਕੀਤੀ ਗਈ। ਮਜ਼ਦੂਰ ਆਗੂ ਸੇਵੇਵਾਲਾ ਨੇ ਸੜਕ ਦੀ ਖਸਤਾ ਹਾਲਤ ਕਾਰਨ ਹੁੰਦੇ ਹਾਦਸਿਆਂ ’ਚ ਜਾਂਦੀਆਂ ਮਨੁੱਖੀ ਜਾਨਾਂ ਦਾ ਮੁੱਦਾ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਧਿਆਨ ’ਚ ਲਿਆ ਕੇ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ। ਲਛਮਣ ਸਿੰਘ ਸੇਵੇਵਾਲਾ ਅਤੇ ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸਿੰਘ ਸੇਵੇਵਾਲਾ ਨੇ ਦੱਸਿਆ ਕਿ 19 ਸਤੰਬਰ 2022 ਨੂੰ ਸੜਕ ਖਰਾਬ ਹੋਣ ਕਾਰਨ ਇਸੇ ਪਿੰਡ ਦੇ ਮਜ਼ਦੂਰ ਚੂਹੜ ਸਿੰਘ ਪੁੱਤਰ ਦਾਰਾ ਸਿੰਘ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 18 ਫ਼ਰਵਰੀ 2023 ਨੂੰ ਸਰਾਵਾਂ ਵਾਸੀ ਗਿੰਦੂ ਕੌਰ ਪਤਨੀ ਲਖਵੀਰ ਸਿੰਘ ਨੂੰ ਵੀ ਇਸੇ ਟੁੱਟੀ ਸੜਕ ਨੇ ਨਿਗਲ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਦਸੰਬਰ 2023 ਨੂੰ ਜੈਤੋ ਚੰਦਭਾਨ ਸੜਕ ਤੇ ਉੱਖਲੀ ’ਚ ਵੱਜਣ ਕਾਰਨ ਮੋਟਰਸਾਈਕਲ ’ਤੇ ਬੈਠੀ ਇੱਕ ਔਰਤ ਵੀ ਗੰਭੀਰ ਜ਼ਖ਼ਮੀ ਹੋ ਗਈ। ਇਸੇ ਤਰ੍ਹਾਂ ਜੂਨ 2023 ’ਚ ਸੜਕ ਖਰਾਬ ਕਾਰਨ ਬੱਸ ਦਾ ਪਟਾ ਟੁੱਟਣ ਕਾਰਨ ਬੱਸ ਕਾਰ ਵਿੱਚ ਵੱਜਣ ਕਾਰਨ ਕਾਰ ਚਾਲਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ।

Advertisement

ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਇਸ ਸੜਕ ਦੀ ਮੁਰੰਮਤ ਹੋਣ ਬਾਰੇ ਵੱਡੀਆਂ ਆਸਾਂ ਬੱਝੀਆਂ ਸਨ ਪਰ ਲੋਕਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਹੁਣ ਮੁੜ ਰਣਬੀਰ ਕੌਰ ਦੀ ਸੜਕ ਹਾਦਸੇ ’ਚ ਮੌਤ ਤੋਂ ਪਿੱਛੋਂ 2 ਫਰਵਰੀ ਨੂੰ ਪਿੰਡ ਵਾਸੀਆਂ ਵੱਲੋਂ ਸੜਕ ਜਾਮ ਕਰਕੇ ਜਿੱਥੇ ਪੁਲੀਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਦਿਖਾਈ ਜਾ ਰਹੀ ਕਥਿਤ ਢਿੱਲ ਮੱਠ ਵਿਰੁੱਧ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਮਜ਼ਦੂਰ ਤੇ ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੇ ਰੋਸ ਉਪਰੰਤ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਸੜਕ ’ਤੇ ਵਾਪਰੇ ਹਾਦਸਿਆਂ ’ਚ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ।

ਸੜਕ ’ਤੇ ਚਾਰ-ਪੰਜ ਦਿਨਾਂ ਤੱਕ ਪ੍ਰੀ-ਮਿਕਸ ਪੈਣਾ ਸ਼ੁਰੂ ਹੋ ਜਾਵੇਗਾ: ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ‘ਪੰਜਾਬੀ ਟ੍ਰਿਬਿਊਨ’ ਦੇ ਪ੍ਰਤੀਨਿਧ ਨੂੰ ਦੱਸਿਆ ਕਿ ਸੜਕ ਦੇ ਖੱਡੇ ਭਰਨ ਲਈ ਪੈਚ ਵਰਕ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਿਉਂ ਹੀ ਮੌਸਮ ਖੁੱਲ੍ਹਦਾ ਹੈ ਤਾਂ ਅਗਲੇ ਚਾਰ-ਪੰਜ ਦਿਨਾਂ ਅੰਦਰ ਸੜਕ ’ਤੇ ਪ੍ਰੀ-ਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

Advertisement
×