ਭਾਸ਼ਾ ਵਿਭਾਗ ਵੱਲੋਂ ਕੜਿਆਲਵੀ ਨੂੰ ਗੁਰੂ ਹਰਕ੍ਰਿਸ਼ਨ (ਬਾਲ ਸਾਹਿਤ) ਪੁਰਸਕਾਰ ਦੇਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ ਮੋਗਾ, 24 ਨਵੰਬਰ ਨਾਮਵਰ ਕਹਾਣੀਕਾਰ ਤੇ ਬਹੁ ਵਿਧਾਈ ਸਾਹਿਤਕਾਰ ਗੁਰਮੀਤ ਕੜਿਆਲਵੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ (ਬਾਲ ਸਾਹਿਤ) ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਵਿਭਾਗ ਵੱਲੋਂ ਇਹ ਪੁਰਸਕਾਰ 30 ਨਵੰਬਰ ਨੂੰ ਪਟਿਆਲਾ ਵਿਖੇ ਦਿੱਤਾ...
ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਨਵੰਬਰ
ਨਾਮਵਰ ਕਹਾਣੀਕਾਰ ਤੇ ਬਹੁ ਵਿਧਾਈ ਸਾਹਿਤਕਾਰ ਗੁਰਮੀਤ ਕੜਿਆਲਵੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ (ਬਾਲ ਸਾਹਿਤ) ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਵਿਭਾਗ ਵੱਲੋਂ ਇਹ ਪੁਰਸਕਾਰ 30 ਨਵੰਬਰ ਨੂੰ ਪਟਿਆਲਾ ਵਿਖੇ ਦਿੱਤਾ ਜਾਵੇਗਾ। ਗੁਰਮੀਤ ਕੜਿਆਲਵੀ ਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਣ ਹਾਸਵਿਅੰਗ ਲੇਖਕ ਤੇ ਸਾਹਿਤਕਾਰਾਂ ਕੇ ਐਲਗਰਗ, ਜਿਲ੍ਹਾ ਭਾਸ਼ਾ ਅਫਸਰ ਡਾ ਅਜੀਤਪਾਲ ਸਿੰਘ, ਰਣਜੀਤ ਸਰਾਂਵਾਲੀ, ਸੁਰਜੀਤ ਕਾਉਂਕੇ, ਪਰਮਜੀਤ ਚੂਹੜਚੱਕ, ਡਾ ਸੁਰਜੀਤ ਬਰਾੜ, ਪਵਿਤਰ ਕੌਰ ਮਾਟੀ, ਅਮਰਪ੍ਰੀਤ ਕੌਰ ਸੰਘਾ , ਪ੍ਰੋ ਕਰਮਜੀਤ ਕੌਰ, ਡਾ ਗੁਰਜੀਤ ਸਿੰਘ ਸੰਧੂ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਗੁਰਮੀਤ ਕੜਿਆਲਵੀ ਨੂੰ ਕੁੱਝ ਦਿਨ ਪਹਿਲਾਂ ਹੀ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਬਾਲ ਸਾਹਿਤ ਦਾ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜਿਲ੍ਹਾ ਮੋਗਾ ਦੇ ਪਿੰਡ ਕੜਿਆਲ ਨਾਲ ਸਬੰਧਿਤ ਗੁਰਮੀਤ ਕੜਿਆਲਵੀ ਹੁਣ ਤੱਕ 23 ਕਿਤਾਬਾਂ ਲਿਖ ਚੁੱਕਾ ਹੈ ਜਿੰਨਾ ‘ਚੋਂ ਆਤੂ ਖੋਜੀ, ਹਾਰੀਂ ਨਾ ਬਚਨਿਆ, ਮੋਰ ਪੈਲ ਕਿਉਂ ਨੀ ਪਾਉਂਦੇ, ਉਹ ਇੱਕੀ ਦਿਨ, ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ, ਦਹਿਸ਼ਤ ਭਰੇ ਦਿਨਾਂ ‘ਚ ਬਹੁਤ ਚਰਚਿਤ ਹੋਈਆਂ ਹਨ। ਕੜਿਆਲਵੀ ਨੇ ਬਾਲ ਸਾਹਿਤ ਦੀਆਂ 8 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ’ਚੋਂ ਪੰਜ ਬਾਲ ਨਾਟਕ ਹਨ।