ਬੋਰਵੈੱਲ ਦਾ ਲੈਂਟਰ ਟੁੱਟਿਆ
ਗੁਰੂ ਨਾਨਕ ਚੌਕ ਕਾਲਾਂਵਾਲੀ ਦੇ ਨੇੜੇ ਸੜਕ ’ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਗਰ ਪਾਲਕਾ ਵੱਲੋਂ ਲਗਪਗ ਦੋ ਮਹੀਨੇ ਪਹਿਲਾਂ ਬਣਾਏ ਬੋਰਵੈੱਲ ’ਤੇ ਲਾਇਆ ਗਿਆ ਕੰਕਰੀਟ ਦਾ ਲੈਂਟਰ ਟੁੱਟ ਰਿਹਾ ਹੈ। ਇਸ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ।...
Advertisement
ਗੁਰੂ ਨਾਨਕ ਚੌਕ ਕਾਲਾਂਵਾਲੀ ਦੇ ਨੇੜੇ ਸੜਕ ’ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਗਰ ਪਾਲਕਾ ਵੱਲੋਂ ਲਗਪਗ ਦੋ ਮਹੀਨੇ ਪਹਿਲਾਂ ਬਣਾਏ ਬੋਰਵੈੱਲ ’ਤੇ ਲਾਇਆ ਗਿਆ ਕੰਕਰੀਟ ਦਾ ਲੈਂਟਰ ਟੁੱਟ ਰਿਹਾ ਹੈ। ਇਸ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੋਰਵੈੱਲ ’ਤੇ ਲੱਗੇ ਲੈਂਟਰ ਦੀ ਮੋਟਾਈ ਘੱਟ ਹੋਣ ਕਾਰਨ, ਜਦੋਂ ਕੋਈ ਭਾਰੀ ਵਾਹਨ ਇਸ ਤੋਂ ਲੰਘਦਾ ਹੈ ਤਾਂ ਲੈਂਟਰ ਟੁੱਟ ਜਾਂਦਾ ਹੈ। ਇਸ ਸਬੰਧੀ ਭਾਜਪਾ ਮੰਡਲ ਪ੍ਰਧਾਨ ਲਵਲੀ ਗਰਗ ਨੇ ਦੱਸਿਆ ਕਿ ਨਗਰ ਪਾਲਕਾ ਵੱਲੋਂ ਕੀਤੇ ਬੋਰਵੈੱਲਾਂ ਦੇ ਨਿਰਮਾਣ ਵਿੱਚ ਕਥਿਤ ਗ਼ੈਰਮਿਆਰੀ ਤੇ ਘੱਟ ਸਮੱਗਰੀ ਦੀ ਵਰਤੋਂ ਕਾਰਨ ਲੈਂਟਰ ਟੁੱਟ ਰਿਹਾ ਹੈ।
Advertisement
Advertisement
×