ਦੋ ਧਿਰਾਂ ਦਾ ਝਗੜਾ ਛੁਡਾਉਣ ਗਿਆ ਏਐੱਸਆਈ ਵੀ ਹੋਇਆ ਗੁੱਥਮ-ਗੁੱਥਾ
ਨਿੱਜੀ ਪੱਤਰ ਪ੍ਰੇਰਕ ਮੋਗਾ, 8 ਜੂਨ ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਦੌਧਰ ਸ਼ਰਕੀ ਵਿੱਚ ਦੋ ਧਿਰਾਂ ਦੇ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਏਐੱਸਆਈ ਵੀ ਗੁੱਥਮ-ਗੁੱਥਾ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਥਾਣਾ ਬੱਧਨੀ ਕਲਾਂ...
Advertisement
ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਜੂਨ
Advertisement
ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਦੌਧਰ ਸ਼ਰਕੀ ਵਿੱਚ ਦੋ ਧਿਰਾਂ ਦੇ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਏਐੱਸਆਈ ਵੀ ਗੁੱਥਮ-ਗੁੱਥਾ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਏਐੱਸਆਈ ਚਰਨਜੀਤ ਸਿੰਘ ਦੀ ਪਿੰਡ ਦੌਧਰ ਵਿੱਚ ਆਪਣੇ ਰਿਸ਼ਤੇਦਾਰੀ ’ਚੋਂ ਬੱਚਿਆਂ ਨੂੰ ਲੈਣ ਗਿਆ ਸੀ। ਉਥੇ ਦੋ ਧਿਰਾਂ ਦੀ ਲੜਾਈ ਹੋ ਗਈ ਤਾਂ ਏਐੱਸਆਈ ਚਰਨਜੀਤ ਸਿੰਘ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਧਿਰ ਨੇ ਏਐਸਆਈ ਚਰਨਜੀਤ ਸਿੰਘ ਨੂੰ ਗਾਲਾਂ ਕੱਢੀਆਂ ਤਾਂ ਮਾਮਲਾ ਵਧ ਗਿਆ। ਉਨ੍ਹਾਂ ਕਿਹਾ ਕਿ ਫ਼ਿਲਹਾਲ ਡੀਡੀਆਰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਅਜੈਬ ਸਿੰਘ, ਮੋਹਣ ਸਿੰਘ ਅਤੇ ਰਣਜੀਤ ਸਿੰਘ ਦਾ ਆਪਸ ਵਿਚ ਜ਼ਮੀਨ ਅਤੇ ਰਸਤਾ ਪਹੀ ਦਾ ਝਗੜਾ ਹੈ। ਇਸ ਜ਼ਮੀਨੀ ਝਗੜੇ ਕਾਰਨ ਤਿੰਨਾ ਨੂੰ ਹੀ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement