ਇੱਥੇ ਕਾਲੂ ਕਾ ਅਗਵਾੜ ਵਿੱਚ ਸੈਲੂਨ ਦਾ ਕੰਮ ਕਰਨ ਵਾਲੇ ਨੌਜਵਾਨ ਕੋਲੋਂ ਦੋ ਮੋਟਰਸਾਈਕਲ ਸਵਾਰ ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋ ਗਏ। ਇਸੇ ਦੌਰਾਨ ਝਪਟਮਾਰਾਂ ਨੂੰ ਰੋਕਣ ਲਈ ਮੋਟਰਸਾਈਕਲ ਅੱਗੇ ਆਏ ਮੁਹੱਲੇ ਦੇ ਇੱਕ ਵਿਅਕਤੀ ’ਤੇ ਮੁਲਜ਼ਮਾਂ ਨੇ ਤੇਜ਼ ਰਫ਼ਤਾਰ ਮੋਟਰਸਾਈਕਲ ਚੜ੍ਹਾ ਦਿੱਤਾ ਜਿਸ ਕਾਰਨ ਉਸ ਦੀ ਲੱਤ ’ਤੇ ਡੂੰਘੀ ਸੱਟ ਲੱਗੀ ਹੈ। ਜ਼ਖ਼ਮੀ ਨੂੰ ਮੋਗਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਮੋਬਾਈਲ ਚੋਰਾਂ ’ਚੋਂ ਇੱਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਦੂਸਰਾ ਫ਼ਰਾਰ ਹੋ ਗਿਆ। ਧਰਮਕੋਟ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ ਪੰਜ ਵਜੇ ਤੋਂ ਬਾਅਦ ਇੱਥੇ ਉਕਤ ਮੁਹੱਲੇ ਵਿੱਚ ਸਲੂਕ ਦਾ ਕੰਮ ਕਰਨ ਵਾਲਾ ਦੀਪਾ ਨਾਮੀ ਨੌਜਵਾਨ ਜਦੋਂ ਆਪਣੀ ਦੁਕਾਨ ਤੋਂ ਬਾਹਰ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਉਸ ਦਾ ਫੋਨ ਝਪਟ ਲਿਆ ਅਤੇ ਮੋਟਰਸਾਈਕਲ ਭਜਾ ਲਿਆ। ਰੌਲਾ ਪਾਉਣ ’ਤੇ ਮੁਹੱਲੇ ਦਾ ਮੁਕੰਦ ਸਿੰਘ ਮੋਟਰਸਾਈਕਲ ਅੱਗੇ ਹੋ ਗਿਆ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਪਟਮਾਰਾਂ ਨੇ ਆਪਣਾ ਮੋਟਰਸਾਈਕਲ ਉਸ ’ਤੇ ਚੜ੍ਹਾ ਦਿੱਤਾ। ਲੋਕਾਂ ਨੇ ਮੌਕੇ ’ਤੇ ਇੱਕ ਚੋਰ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਉਹ ਚਾਰ ਨੌਜਵਾਨ ਮਿਲ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸਹਾਇਕ ਥਾਣੇਦਾਰ ਮਲਕੀਅਤ ਸਿੰਘ ਨੇ ਕਾਬੂ ਕੀਤੇ ਝਪਟਮਾਰ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ।
+
Advertisement
Advertisement
Advertisement
Advertisement
×