ਚੰਦਭਾਨ ਨਾਲ਼ੇ ਦਾ ਆਰਜ਼ੀ ਪੁਲ ਡੁੱਬਿਆ
ਚੰਦਭਾਨ ਇਲਾਕੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਬਰਸਾਤੀ ਨਾਲ਼ੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਪਿੰਡ ਦਾਨ ਸਿੰਘ ਵਾਲਾ ਨੇੜੇ ਲਿੰਕ ਸੜਕ ’ਤੇ ਬਣਿਆ ਆਰਜ਼ੀ ਪੁਲ ਪਾਣੀ ਵਿੱਚ ਡੁੱਬ ਗਿਆ ਹੈ। ਇਸ ਕਰ ਕੇ ਦਾਨ...
Advertisement
ਚੰਦਭਾਨ ਇਲਾਕੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਬਰਸਾਤੀ ਨਾਲ਼ੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਪਿੰਡ ਦਾਨ ਸਿੰਘ ਵਾਲਾ ਨੇੜੇ ਲਿੰਕ ਸੜਕ ’ਤੇ ਬਣਿਆ ਆਰਜ਼ੀ ਪੁਲ ਪਾਣੀ ਵਿੱਚ ਡੁੱਬ ਗਿਆ ਹੈ। ਇਸ ਕਰ ਕੇ ਦਾਨ ਸਿੰਘ ਵਾਲਾ ਤੋਂ ਅਬਲੂ ਕੋਟਲੀ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ। ਪਿੰਡਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦਾਨ ਸਿੰਘ ਵਾਲਾ ਪਾਸੇ ਨਾਲ਼ੇ ਦੇ ਬੰਨ੍ਹ ਉੱਤੇ ਜੇਸੀਬੀ ਰਾਹੀਂ ਮਿੱਟੀ ਪਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਪਰ ਅਬਲੂ ਕੋਟਲੀ ਪਾਸੇ ਹਾਲੇ ਕੋਈ ਕੰਮ ਨਹੀਂ ਹੋਇਆ। ਕਿਸਾਨ ਆਗੂ ਜਨਕ ਸਿੰਘ ਨੇ ਦੱਸਿਆ ਕਿ ਡਰੇਨ ਦੀ ਸਫ਼ਾਈ ਪਿਛਲੇ 10 ਸਾਲਾਂ ਤੋਂ ਨਹੀਂ ਹੋਈ। ਇਸ ਕਾਰਨ ਇਸ ਵਿੱਚ ਜੰਗਲੀ ਬੂਟੀ ਅਤੇ ਹੋਰ ਰੁਕਾਵਟਾਂ ਪੈਦਾ ਹੋ ਚੁੱਕੀਆਂ ਹਨ। ਪਿੰਡ ਅਬਲੂ ਕੋਟਲੀ ਦੇ ਸਰਪੰਚ ਗਗਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਬੰਨ੍ਹ ਨੂੰ ਦੋਵੇਂ ਪਾਸਿਆਂ ਤੋਂ ਮਜ਼ਬੂਤ ਕੀਤਾ ਜਾਵੇਗਾ।
Advertisement
Advertisement