ਜੀਜੀਐੱਸ ਵਰਲਡ ਸਕੂਲ ਵਿੱਚ ਤੀਆਂ ਮਨਾਈਆਂ
ਜੀਜੀਐੱਸ ਵਰਲਡ ਸਕੂਲ ਵਿੱਚ ‘ਤੀਆਂ ਬਰਨਾਲਾ ਦੀਆਂ’ ਸੱਭਿਆਚਾਰ ਪ੍ਰੋਗਰਾਮ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਅਨੁਰਾਧਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਗਾਇਕਾ ਜਸਵਿੰਦਰ ਬਰਾੜ ਅਤੇ ਵਿਸ਼ੇਸ਼ ਮਹਿਮਾਨ ਰਣਜੀਤ ਸਿੰਘ ਸਿੱਧੂ ਸਨ। ਇਸ ਮੌਕੇ ਕਰਵਾਏ ਮੁਕਾਬਲਿਆਂ ਨੂੰ ਜੱਜ...
Advertisement
ਜੀਜੀਐੱਸ ਵਰਲਡ ਸਕੂਲ ਵਿੱਚ ‘ਤੀਆਂ ਬਰਨਾਲਾ ਦੀਆਂ’ ਸੱਭਿਆਚਾਰ ਪ੍ਰੋਗਰਾਮ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਅਨੁਰਾਧਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਗਾਇਕਾ ਜਸਵਿੰਦਰ ਬਰਾੜ ਅਤੇ ਵਿਸ਼ੇਸ਼ ਮਹਿਮਾਨ ਰਣਜੀਤ ਸਿੰਘ ਸਿੱਧੂ ਸਨ।
ਇਸ ਮੌਕੇ ਕਰਵਾਏ ਮੁਕਾਬਲਿਆਂ ਨੂੰ ਜੱਜ ਕਰਨ ਲਈ ਗੁਰਵਿੰਦਰ ਕੌਰ ਵਿਰਕ, ਹਰਦੀਪ ਕੌਰ ਅਤੇ ਸ਼ੈਰੀ ਮਾਨਕ ਮੌਜੂਦ ਸਨ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਦਿੱਖ ਦੇਣ ਲਈ ਸਕੂਲ ਦੇ ਖੇਡ ਮੈਦਾਨ ਨੂੰ ਸਜਾਇਆ ਗਿਆ ਸੀ। ਪ੍ਰੋਗਰਾਮ ਵਿੱਚ ਬੱਚਿਆਂ ਦੀਆਂ ਵੰਨਗੀਆਂ ਗਿੱਧਾ, ਰੈਂਪਵਾਕ ਤੇ ਲੁੱਡੀ ਨੇ ਚਾਰ ਚੰਨ ਲਗਾ ਦਿੱਤੇ। ਪ੍ਰੋਗਰਾਮ ਨੂੰ ਸੋਹਣੇ ’ਤੇ ਸੁਚੱਜੇ ਢੰਗ ਨਾਲ ਪੇਸ਼ ਕਰਨ ਲਈ ਜੈਸਮੀਨ ਕੌਰ ਚਹਿਲ ਅਤੇ ਰਣਜੀਤ ਸਿੰਘ (ਵਿੱਕੀ) ਨੇ ਅਹਿਮ ਭੂਮਿਕਾ ਨਿਭਾਈ। ਸਕੂਲ ਦੇ ਚੇਅਰਮੈਨ ਸੁਦਾਗਰ ਸਿੰਘ ਚਹਿਲ ਨੇ ਪੰਜਾਬੀ ਸੱਭਿਆਚਾਰ ’ਚ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼ ਨੇ ਆਪਣੀ ਸਰਗਰਮ ਭੂਮਿਕਾ ਨਿਭਾਈ।
Advertisement
Advertisement
×