ਦਸਮੇਸ਼ ਸਿੱਖਿਆ ਕਾਲਜ ’ਚ ਤੀਆਂ ਮਨਾਈਆਂ
ਦਸਮੇਸ਼ ਗਰਲਜ਼ ਸਿੱਖਿਆ ਕਾਲਜ, ਬਾਦਲ ਵਿੱਚ ਤੀਆਂ ਮਨਾਈਆਂ ਗਈਆਂ। ਸਮਾਗਮ ਦੀ ਅਗਵਾਈ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਵੱਲੋਂ ਕੀਤੀ ਗਈ। ਵਿਦਿਆਰਥਣਾਂ ਨੇ ਰਵਾਇਤੀ ਲਿਬਾਸ ਪਹਿਨ ਕੇ ਗਿੱਧੇ ਦਾ ਪਿੜ ਬੰਨ੍ਹਿਆ। ਬੋਲੀਆਂ ਪਾਈਆਂ ਗਈਆਂ, ਪੀਘਾਂ ਝੂਲੀਆਂ ਗਈਆਂ ਅਤੇ ਨੱਚ-ਟੱਪ ਕੇ ਤੀਆਂ...
Advertisement
ਦਸਮੇਸ਼ ਗਰਲਜ਼ ਸਿੱਖਿਆ ਕਾਲਜ, ਬਾਦਲ ਵਿੱਚ ਤੀਆਂ ਮਨਾਈਆਂ ਗਈਆਂ। ਸਮਾਗਮ ਦੀ ਅਗਵਾਈ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਵੱਲੋਂ ਕੀਤੀ ਗਈ। ਵਿਦਿਆਰਥਣਾਂ ਨੇ ਰਵਾਇਤੀ ਲਿਬਾਸ ਪਹਿਨ ਕੇ ਗਿੱਧੇ ਦਾ ਪਿੜ ਬੰਨ੍ਹਿਆ। ਬੋਲੀਆਂ ਪਾਈਆਂ ਗਈਆਂ, ਪੀਘਾਂ ਝੂਲੀਆਂ ਗਈਆਂ ਅਤੇ ਨੱਚ-ਟੱਪ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਘਰੇਲੂ ਤੇ ਰਵਾਇਤੀ ਖਾਣਿਆਂ ਦਾ ਵੀ ਆਨੰਦ ਲਿਆ। ਇਸ ਮੌਕੇ ਦਸਮੇਸ਼ ਕਾਲਜ ਦੇ ਉੱਪ ਪ੍ਰਿੰਸੀਪਲ ਇੰਦਰਾ ਪਾਹੁਜਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।
Advertisement
Advertisement
×