ਭਾਈ ਰੂਪ ਚੰਦ ਸਕੂਲ 'ਚ ਤੀਆਂ ਮਨਾਈਆਂ
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰੂਪਾ ਵਿੱਚ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਤੀਆਂ ਮਨਾਈਆਂ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਪਰਸਨ ਬੀਬੀ ਜੋਗਿੰਦਰਪਾਲ ਕੌਰ, ਮੈਨੇਜਿੰਗ ਡਾਇਰੈਕਟਰ ਸੂਰਜ ਕੌਰ ਚੰਨੀ ਜੀ, ਡਾ. ਗੁਰਨੂਰ ਕੌਰ ਚੰਨੀ ਤੇ ਰੁਬੀਨਾ...
Advertisement
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰੂਪਾ ਵਿੱਚ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਤੀਆਂ ਮਨਾਈਆਂ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਪਰਸਨ ਬੀਬੀ ਜੋਗਿੰਦਰਪਾਲ ਕੌਰ, ਮੈਨੇਜਿੰਗ ਡਾਇਰੈਕਟਰ ਸੂਰਜ ਕੌਰ ਚੰਨੀ ਜੀ, ਡਾ. ਗੁਰਨੂਰ ਕੌਰ ਚੰਨੀ ਤੇ ਰੁਬੀਨਾ ਨੇ ਕੀਤੀ। ਸਕੂਲ ਦੇ ਡਾਇਰੈਕਟਰ ਭੂਸ਼ਣ ਕੁਮਾਰ ਸਿੰਗਲਾ, ਉੱਪ ਪ੍ਰਿੰਸੀਪਲ ਵਿਜੇ ਕੁਮਾਰ ਤੇ ਮੋਨਿਕਾ ਬਿਰਲਾ ਨੇ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਵਿਦਿਆਰਥਣਾਂ ਨੇ ਤੀਆਂ ਨਾਲ ਸਬੰਧਤ ਗੀਤ, ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ। ਮਿਸ ਤੀਜ ਤੇ ਮਹਿੰਦੀ ਲਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਲਈ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਚੇਅਰਪਰਸਨ ਜੋਗਿੰਦਰਪਾਲ ਕੌਰ, ਐੱਮਡੀ ਸੂਰਜ ਕੌਰ ਚੰਨੀ ਤੇ ਡਾ. ਗੁਰਨੂਰ ਕੌਰ ਚੰਨੀ ਨੇ ਜੇਤੂ ਵਿਦਿਆਰਥਣਾਂ ਦਾ ਸਨਮਾਨ ਕੀਤਾ।
Advertisement
Advertisement
×