ਹੜ੍ਹ ਪੀੜਤਾਂ ਦੀ ਮਦਦ ਲਈ ਮੈਡੀਕਲ ਟੀਮ ਰਵਾਨਾ
ਹੜ੍ਹ ਪੀੜਤ ਮਰੀਜ਼ਾਂ ਦੇ ਇਲਾਜ ਲਈ ਅਗਰਵਾਲ ਲਾਈਫ ਹਸਪਤਾਲ ਭੁੱਚੋ ਮੰਡੀ ਦੇ ਮਾਲਕ ਡਾ. ਅਭੀ ਗਰਗ ਦਵਾਈਆਂ ਅਤੇ ਮੈਡੀਕਲ ਟੀਮ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰਾਂ ਲਈ ਰਵਾਨਾ ਹੋਏ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਡਾ. ਅਭੀ ਦੇ...
Advertisement
ਹੜ੍ਹ ਪੀੜਤ ਮਰੀਜ਼ਾਂ ਦੇ ਇਲਾਜ ਲਈ ਅਗਰਵਾਲ ਲਾਈਫ ਹਸਪਤਾਲ ਭੁੱਚੋ ਮੰਡੀ ਦੇ ਮਾਲਕ ਡਾ. ਅਭੀ ਗਰਗ ਦਵਾਈਆਂ ਅਤੇ ਮੈਡੀਕਲ ਟੀਮ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰਾਂ ਲਈ ਰਵਾਨਾ ਹੋਏ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਡਾ. ਅਭੀ ਦੇ ਪਿਤਾ ਕ੍ਰਿਸ਼ਨ ਗਰਗ ਤੇ ਮਾਤਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਨੇ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਸ ਦੇ ਪੁੱਤਰ ਨੂੰ ਮਰੀਜ਼ਾਂ ਦੀ ਸਹਾਇਤਾ ਕਰਨ ਦਾ ਬਲ ਬਖਸ਼ੇ। ਡਾ. ਗਰਗ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦਾ ਘਰ-ਘਰ ਜਾ ਕੇ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
Advertisement
Advertisement
×