ਹਾਦਸੇ ’ਚ ਅਧਿਆਪਕਾ ਦੀ ਮੌਤ, ਸਾਥਣ ਜ਼ਖ਼ਮੀ
ਇੱਥੋਂ ਦੇ ਫਿਰੋਜ਼ਪੁਰ ਰੋਡ ’ਤੇ ਵਾਪਰੇ ਹਾਦਸੇ ’ਚ ਅਧਿਆਪਕਾ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਰਿਚਾ ਨਰੂਲਾ ਵਾਸੀ ਜ਼ੀਰਾ ਅਤੇ ਸੀਮਾ ਅਰੋੜਾ ਵਾਸੀ ਜ਼ੀਰਾ ਫਿਰੋਜ਼ਪੁਰ ਰੋਡ ’ਤੇ ਸਥਿਤ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀਆਂ ਸਨ। ਉਹ ਸਕੂਲ ’ਚ ਛੁੱਟੀ...
Advertisement
ਇੱਥੋਂ ਦੇ ਫਿਰੋਜ਼ਪੁਰ ਰੋਡ ’ਤੇ ਵਾਪਰੇ ਹਾਦਸੇ ’ਚ ਅਧਿਆਪਕਾ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਰਿਚਾ ਨਰੂਲਾ ਵਾਸੀ ਜ਼ੀਰਾ ਅਤੇ ਸੀਮਾ ਅਰੋੜਾ ਵਾਸੀ ਜ਼ੀਰਾ ਫਿਰੋਜ਼ਪੁਰ ਰੋਡ ’ਤੇ ਸਥਿਤ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀਆਂ ਸਨ। ਉਹ ਸਕੂਲ ’ਚ ਛੁੱਟੀ ਹੋਣ ਮਗਰੋਂ ਐਕਟਿਵਾ ’ਤੇ ਘਰ ਪਰਤ ਰਹੀਆਂ ਸਨ ਤਾਂ ਪਿੱਛੇ ਤੋਂ ਆ ਰਹੇ ਇੱਕ ਵਾਹਨ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਵੇਂ ਮਹਿਲਾ ਅਧਿਆਪਕਾਂ ਡਿੱਗ ਗਈਆਂ। ਇਸ ਦੌਰਾਨ ਅਧਿਆਪਕਾ ਸੀਮਾ ਅਰੋੜਾ (30) ਪਤਨੀ ਸੰਦੀਪ ਅਰੋੜਾ ਦੀ ਮੌਤ ਹੋ ਗਈ ਜਦਕਿ ਦੂਸਰੀ ਅਧਿਆਪਕਾ ਰਿਚਾ ਨਰੂਲਾ ਜ਼ਖ਼ਮੀ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੋ ਗਈ ਹੈ। ਤਫਤੀਸ਼ੀ ਅਫ਼ਸਰ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
Advertisement
×