ਤਰੁਨਪ੍ਰੀਤ ਸੌਂਦ ਵੱਲੋਂ ਮਾਲਵਾ ਸਰਪੰਚ ਡਾਇਰੈਕਟਰੀ ਲੋਕ ਅਰਪਣ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਾਲਵਾ ਸਰਪੰਚ ਡਾਇਰੈਕਟਰੀ ਦਾ ਲੋਕ ਅਰਪਣ ਕੀਤੀ ਗਈ। ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਦੱਸਿਆ ਕਿ ਇਸ ਰੰਗਦਾਰ ਡਾਇਰੈਕਟਰੀ ਵਿਚ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਪਿੰਡਾਂ ਦੇ ਸਰਪੰਚਾਂ...
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਾਲਵਾ ਸਰਪੰਚ ਡਾਇਰੈਕਟਰੀ ਦਾ ਲੋਕ ਅਰਪਣ ਕੀਤੀ ਗਈ। ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਦੱਸਿਆ ਕਿ ਇਸ ਰੰਗਦਾਰ ਡਾਇਰੈਕਟਰੀ ਵਿਚ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਪਿੰਡਾਂ ਦੇ ਸਰਪੰਚਾਂ ਦੇ ਸੰਪਰਕ ਨੰਬਰ, ਸਬੰਧਤ ਪੁਲੀਸ ਸਟੇਸ਼ਨ, ਵਿਧਾਨ ਸਭਾ ਹਲਕਿਆਂ ਅਤੇ ਬਲਾਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਧਾਨ ਸਭਾ, ਲੋਕ ਤੇ ਰਾਜ ਸਭਾ ਮੈਂਬਰਾਂ ਦੇ ਸੰਪਰਕ ਨੰਬਰ ਵੀ ਸ਼ਾਮਲ ਕੀਤੇ ਗਏ ਹਨ। ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਉਪਰਾਲੇ ਲਈ ਗੋਰਾ ਸੰਧੂ ਖੁਰਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਡਾਇਰੈਕਟਰੀ ਰਾਹੀਂ ਸਰਪੰਚਾਂ ਤੇ ਆਮ ਲੋਕਾਂ ਦੇ ਆਪਸੀ ਤਾਲਮੇਲ ਵਿਚ ਵਾਧਾ ਹੋਵੇਗਾ। ਗੋਰਾ ਸੰਧੂ ਖੁਰਦ ਵੱਲੋਂ ਇਸ ਤੋਂ ਪਹਿਲਾਂ ਮਾਲਵਾ ਸਰਪੰਚ ਡਾਇਰੈਕਟਰੀ 2019 ਅਤੇ ਮਾਲਵਾ ਕੌਂਸਲਰ ਡਾਇਰੈਕਟਰੀ 2021 ਵੀ ਬਣਾਈ ਗਈ ਸੀ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ, ਬੀ ਡੀ ਪੀ ਓ ਸਤਵਿੰਦਰ ਸਿੰਘ, ਬਾਬੂ ਅਭੇ ਗਰਗ, ਕਰਨ ਅਰੋੜਾ, ਮਨਜੀਤ ਸਿੰਘ ਨਾਗਰਾ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ ਤੇ ਕਰਨੈਲ ਸਿੰਘ ਗਿੱਲ ਹਾਜ਼ਰ ਸਨ।

