ਗੁਰੂ ਤੇਗ ਬਹਾਦਰ ਸੰਸਥਾ ’ਚ ਪ੍ਰਤਿਭਾ ਖੋਜ ਮੁਕਾਬਲਾ
ਸ੍ਰੀ ਗੁਰੂ ਤੇਗ ਬਹਾਦਰ ਸੰਸਥਾ (ਲੜਕੀਆਂ) ਬੱਲ੍ਹੋ ’ਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਸੁਖਬੀਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਵੰਨਗੀਆਂ ਤਹਿਤ ਵਿਦਿਆਰਥਣਾਂ ਦਾ ਗੀਤ, ਗਰੁੱਪ ਡਾਂਸ, ਸੋਲੋ ਡਾਂਸ, ਪਹਿਰਾਵਾ ਪ੍ਰਦਰਸ਼ਨੀ ਤੇ ਲੋਕ ਗੀਤ ਮੁਕਾਬਲਾ ਵੀ ਕਰਵਾਇਆ ਗਿਆ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਸਵੈ-ਵਿਸ਼ਵਾਸ ਪੈਦਾ ਕਰਦੇ ਹਨ। ਸੋਲੋ ਡਾਂਸ ’ਚ ਗਿਆਰ੍ਹਵੀਂ ਜਮਾਤ ਦੀਆਂ ਮਨਜੋਤ ਕੌਰ, ਜਸਲੀਨ ਕੌਰ, ਬੇਅੰਤ ਕੌਰ, ਬਾਰ੍ਹਵੀਂ ਜਮਾਤ ਦੀ ਸੁਖਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੁੱਪ ਡਾਂਸ ਵਿੱਚ ਬੀਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਹਰਲੀਨ ਕੌਰ, ਰਮਨਪ੍ਰੀਤ ਕੌਰ, ਕਿਰਨਦੀਪ ਕੌਰ, ਜਸ਼ਨਪ੍ਰੀਤ ਕੌਰ, ਬਲਜਿੰਦਰ ਕੌਰ ਆਦਿ ਨੇ ਖੂਬ ਵਾਹ-ਵਾਹ ਖੱਟੀ। ਕਵਿਤਾ ਉਚਾਰਨ ਵਿੱਚ ਸਿਮਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗੀਤ ਗਾਇਨ ’ਚ ਹੁਸਨਦੀਪ ਕੌਰ ਅੱਵਲ ਰਹੀ। ਪ੍ਰਿੰਸੀਪਲ ਬਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।