ਸਨਰਾਈਜ਼ ਸਕੂਲ ਦੇ ਬੱਚਿਆਂ ਦਾ ਟੂਰ ਲਵਾਇਆ
ਇਥੇ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿਦਿਅਰਥੀਆਂ ਦਾ ਟੂਰ ਲਵਾਇਆ ਗਿਆ, ਜਿਸ ਨੂੰ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਨੇ ਰਵਾਨਾ ਕੀਤਾ। ਟੂਰ ਦੌਰਾਨ ਬੱਚਿਆਂ ਨੇ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਕੇ ਇਨ੍ਹਾਂ ਅਸਥਾਨਾਂ...
Advertisement
ਇਥੇ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਵਿਦਿਅਰਥੀਆਂ ਦਾ ਟੂਰ ਲਵਾਇਆ ਗਿਆ, ਜਿਸ ਨੂੰ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਨੇ ਰਵਾਨਾ ਕੀਤਾ। ਟੂਰ ਦੌਰਾਨ ਬੱਚਿਆਂ ਨੇ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਕੇ ਇਨ੍ਹਾਂ ਅਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਬੱਚਿਆਂ ਨੂੰ ਜੱਲ੍ਹਿਆਂ ਵਾਲਾ ਬਾਗ਼ ਵੀ ਦਿਖਾਇਆ ਗਿਆ। ਇਸ ਉਪਰੰਤ ਬੱਚੇ ਅੰਮ੍ਰਿਤਸਰ ਵਿੱਚ ਸਥਿੱਤ ਸਾਡਾ ਪਿੰਡ ਦੇਖਣ ਲਈ ਪਹੁੰਚੇ। ਇਸ ਮੌਕੇ ਸਕੂਲ ਦੇ ਉੱਪ ਪ੍ਰਿੰਸੀਪਲ ਗੁਰਦੀਪ ਸਿੰਘ ਮਾਨ, ਮਲਕੀਤ ਸਿੰਘ ਭੁੱਲਰ, ਹਰਸ਼ ਘੰਡ, ਗੁਰਜੀਤ ਸਿੰਘ, ਕਰਮਜੀਤ ਕੌਰ ਬੁੱਟਰ, ਨਿਰਮਲਾ, ਵੀਰਪਾਲ ਕੌਰ, ਗੁਰਮੀਤ ਕੌਰ, ਵੀਰਪਾਲ ਕੌਰ ਚੇਲਾ, ਸੁਮਨਦੀਪ ਕੌਰ, ਸਿਮਰਨਦੀਪ ਕੌਰ, ਹਰਪ੍ਰੀਤ ਕੌਰ, ਰਮਨਦੀਪ ਕੌਰ ਤੇ ਕਮਲਜੀਤ ਕੌਰ ਹਾਜ਼ਰ ਸਨ।
Advertisement
Advertisement
×