ਨੂਹੀਆਂਵਾਲੀ ਸਕੂਲ ’ਚ ਸਮਰ ਕੈਂਪ ਸ਼ੁਰੂ
ਕਾਲਾਂਵਾਲੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਹੀਆਂਵਾਲੀ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਲਾਇਆ ਗਿਆ। ਨੋਡਲ ਅਫ਼ਸਰ ਅਤੇ ਹਿੰਦੀ ਬੁਲਾਰੇ ਪਵਨ ਡੇਮੀਵਾਲ ਨੇ ਦੱਸਿਆ ਕਿ ਇਹ ਸੱਤ ਦਿਨਾਂ ਕੈਂਪ 8 ਜੂਨ ਤੱਕ ਚੱਲੇਗਾ। ਹਰ ਰੋਜ਼ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਵਿੱਚ 6ਵੀਂ...
Advertisement
ਕਾਲਾਂਵਾਲੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਹੀਆਂਵਾਲੀ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਲਾਇਆ ਗਿਆ। ਨੋਡਲ ਅਫ਼ਸਰ ਅਤੇ ਹਿੰਦੀ ਬੁਲਾਰੇ ਪਵਨ ਡੇਮੀਵਾਲ ਨੇ ਦੱਸਿਆ ਕਿ ਇਹ ਸੱਤ ਦਿਨਾਂ ਕੈਂਪ 8 ਜੂਨ ਤੱਕ ਚੱਲੇਗਾ। ਹਰ ਰੋਜ਼ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਕੁੱਲ 55 ਵਿਦਿਆਰਥੀਆਂ ਨੇ ਹਿੱਸਾ ਲੈ ਰਹੇ ਹਨ। ਪਵਨ ਡੇਮੀਵਾਲ ਨੇ ਦੱਸਿਆ ਕਿ ਭਾਰਤ ਇੱਕ ਬਹੁ-ਭਾਸ਼ਾਈ ਦੇਸ਼ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ 1369 ਮਾਤ ਭਾਸ਼ਾਵਾਂ, ਭਾਸ਼ਾਵਾਂ ਅਤੇ ਉਪਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ 121 ਨੂੰ ਭਾਸ਼ਾਵਾਂ ਵਜੋਂ ਮਾਨਤਾ ਪ੍ਰਾਪਤ ਹੈ। ਇਸ ਮੌਕੇ ’ਤੇ ਕੁਲਦੀਪ ਮਲਹਾਣ, ਸੁਮਨ ਦੇਵੀ ਅਤੇ ਨਿਰਮਲਾ ਦੇਵੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
×