ਬਲਾਕ ਪੱਧਰੀ ਮੁਕਾਬਲੇ ’ਚ ਸੁਖਵੀਰ ਸਿੰਘ ਅੱਵਲ
ਸਮਾਲਸਰ: ਬਲਾਕ ਪੱਧਰੀ ਗਣਿਤ ਮੇਲਾ ਤੇ ਪ੍ਰਦਰਸ਼ਨੀ ਬਾਘਾਪੁਰਾਣਾ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਸਕੂਲ ਮੁਖੀ ਸੰਜੀਵ ਕੁਮਾਰ ਦੀ ਦੇਖਰੇਖ ਹੇਠ ਬਲਾਕ ਨੋਡਲ ਅਫਸਰ ਸਤਿੰਦਰ ਕੌਰ ਦੀ ਨਿਗਰਾਨੀ ਵਿੱਚ ਕਰਵਾਏ...
Advertisement
ਸਮਾਲਸਰ: ਬਲਾਕ ਪੱਧਰੀ ਗਣਿਤ ਮੇਲਾ ਤੇ ਪ੍ਰਦਰਸ਼ਨੀ ਬਾਘਾਪੁਰਾਣਾ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਸਕੂਲ ਮੁਖੀ ਸੰਜੀਵ ਕੁਮਾਰ ਦੀ ਦੇਖਰੇਖ ਹੇਠ ਬਲਾਕ ਨੋਡਲ ਅਫਸਰ ਸਤਿੰਦਰ ਕੌਰ ਦੀ ਨਿਗਰਾਨੀ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ ਰੋਡੇ ਦੇ ਵਿਦਿਆਰਥੀ ਸੁਖਵੀਰ ਸਿੰਘ ਨੇ ਮਿਡਲ ਵਰਗ ਵਿੱਚ ਗਾਈਡ ਅਧਿਆਪਕ ਸਿਮਰਨਜੀਤ ਕੌਰ ਗਣਿਤ ਮਿਸਟ੍ਰੈੱਸ ਦੀ ਅਗਵਾਈ ਵਿੱਚ ਭਾਗ ਲੈ ਕੇ ਬਲਾਕ ਬਾਘਾਪੁਰਾਣਾ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਦਿਲਬਾਗ ਸਿੰਘ ਬਰਾੜ, ਰਾਜਿੰਦਰ ਕੌਰ, ਸੁਰਿੰਦਰ ਕੌਰ ਅਤੇ ਜਸਪ੍ਰੀਤ ਕੌਰ ਸਮੇਤ ਸਕੂਲ ਸਟਾਫ, ਸਕੂਲ ਵੈੱਲਫੇਅਰ ਕਮੇਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਦਿਆਰਥੀ ਦੀ ਇਸ ਮਾਣ ਮੱਤੀ ਜਿੱਤ ’ਤੇ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
×

