ਵਿਦਿਆਰਥੀਆਂ ਨੇ ਮਾਵਾਂ ਦੇ ਨਾਮ ’ਤੇ ਬੂਟੇ ਲਾਏ
ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੰਦੇ ਚਾਰਟ ਬਣਾਏ
Advertisement
‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਤੇ ਨੇੜਲੀਆਂ ਥਾਵਾਂ ’ਤੇ ਬੂਟੇ ਲਾਏ। ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਚਾਰਟ ਵੀ ਬਣਾਏ। ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਸਾਰਿਆਂ ਨੂੰ ਆਪਣੀਆਂ ਮਾਵਾਂ ਦੇ ਨਾਮ ’ਤੇ ਇੱਕ-ਇੱਕ ਬੂਟਾ ਜ਼ਰੂਰ ਲਾਉਣਾ ਅਤੇ ਪਾਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਜਦੋਂ ਪੌਦੇ ਬਣ ਕੇ ਸੰਘਣੀ ਛਾਂ ਦੇਣਗੇ ਤਾਂ ਇਨ੍ਹਾਂ ਦੇ ਛਾਵੇਂ ਬੈਠਣ ਵਾਲੇ ਹਰੇਕ ਨੂੰ ਮਾਂ ਦਾ ਪਿਆਰ ਮਹਿਸੂਸ ਹੋਵੇਗਾ। ਉਨ੍ਹਾਂ ਸਾਰੇ ਬੱਚਿਆਂ ਨੂੰ ਇਸ ਮੁਹਿੰਮ ਨਾਲ ਪਰਿਵਾਰ ਸਮੇਤ ਜੁੜਨ ਦਾ ਸੱਦਾ ਦਿੱਤਾ।
Advertisement
Advertisement