ਦਸਮੇਸ਼ ਪਬਲਿਕ ਸਕੂਲ ਦੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 22 ਮਈ
ਦਸਮੇਸ਼ ਪਬਲਿਕ ਸਕੂਲ ਵੱਲੋਂ ਸੀਬੀਐੱਸਈ ਦਸਵੀਂ ਅਤੇ ਬ੍ਹਾਰਵੀਂ ਜਮਾਤ ਦੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਵਿੱਚ ਹੀ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਦੇਵ ਸਿੰਘ ਬਰਾੜ (ਸੇਵਾਮੁਕਤ ਆਈਏਐੱਸ) ਪ੍ਰਧਾਨ, ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕਰਕੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਸਮਾਰੋਹ ਵਿੱਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਡਾ. ਗੁਰਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਸੰਧੂ ਸੈਕਟਰੀ ਕਮ ਮੈਨੇਜਿੰਗ ਡਾਇਰੈਕਟਰ (ਸਕੂਲਜ਼), ਸਵਰਨਜੀਤ ਸਿੰਘ ਗਿੱਲ ਖਜਾਨਚੀ, ਗੁਰਮੀਤ ਸਿੰਘ ਢਿਲੋਂ ਐਗਜ਼ੈਕਟਿਵ ਮੈੱਬਰ ਨੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਵਾਈਸ ਪ੍ਰਿੰਸੀਪਲ ਰਾਕੇਸ਼ ਧਵਨ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚ ਰਵਨੀਤ ਕੌਰ ਨੇ 98.4 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਆਗਿਆਪਾਲ ਸਿੰਘ 97.8 ਫੀਸਦੀ ਅੰਕ ਲੈਕੇ ਦੂਜਾ ਅਤੇ ਅਰਮਾਨ ਢੀਂਗੜਾ ਨੇ 97.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਾਨ ਮੈਡੀਕਲ ਵਿੱਚ ਖੁਸ਼ਦੀਪ ਸਿੰਘ ਨੇ 97.2 ਫੀਸਦੀ ਲੈਕੇ ਪਹਿਲਾ ਸਥਾਨ, ਤੇਜਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਨੇ 96.4 ਫੀਸਦੀ ਲੈ ਕੇ ਦੂਜਾ ਅਤੇ ਸਵਿਪਨਦੀਪ ਨੇ 95.8 ਫੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਮੈਡੀਕਲ ਸਟਰੀਮ ਵਿੱਚੋਂ ਰਵਿੰਦਰ ਕੌਰ ਨੇ 96.8 ਫੀਸਦੀ ਅੰਕ ਲੈ ਕੇ ਪਹਿਲਾ, ਅਨੁਰੀਤ ਕੌਰ 96.4 ਫੀਸਦੀ ਲੈ ਕੇ ਦੂਜਾ ਅਤੇ ਕਾਰਤਿਕ 96 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਅਪੂਰਵ ਦੇਵਗਨ ਨੇ ਦੱਸਿਆ ਕਿ 10ਵੀਂ ਜਮਾਤ ਦੀ ਵਿਦਿਆਰਥਣ ਜਾਨਵੀ 99.2 ਫੀਸਦੀ ਅੰਕ ਲੈ ਕੇ ਪਹਿਲੀ ਪੁਜੀਸ਼ਨ, ਅੰਜਨਵੀਰ ਸਿੰਘ 99 ਫੀਸਦੀ ਨਾਲ ਦੂਜੇ ਅਤੇ ਸਿਮਰਨ ਕੌਰ ਸੰਧੂ 98.6 ਫੀਸਦੀ ਅੰਕ ਲੈ ਕੇ ਤੀਸਰੀ ਸਥਾਨ `ਤੇ ਰਹੀ ਹੈ। ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਬਾਰ੍ਹਵੀਂ ਅਤੇ ਦਸਵੀਂ ਜਮਾਤ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 31000 ਰੁਪਏ, 21000, 11000 ਰੁਪਏ, ਟਰਾਫ਼ੀਆਂ ਅਤੇ ਪ੍ਰਸੰਸ਼ਾਂ ਪੱਤਰ ਦੇ ਕੇ ਸਨਮਾਨਿਤ ਕੀਤਾ। ਵੱਖ ਵੱਖ ਵਿਸ਼ਿਆਂ ਵਿੱਚੋਂ ਸੌ ਫੀਸਦੀ ਅੰਕ ਲੈਣ ਵਾਲੇ ਸਾਰੇ 79 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ’ਤੇ ਦਿਲੋਂ ਵਧਾਈ ਦਿੱਤੀ। ਇਸ ਸਮੇਂ ਰਵਿੰਦਰ ਚੌਧਰੀ ਰਜਿਸਟਰਾਰ ਵੀ ਸਮਾਗਮ ਵਿੱਚ ਹਾਜ਼ਰ ਸਨ।