ਵਿਦਿਆਰਥੀਆਂ ਨੇ ‘ਫ਼ਨ ਆਈਲੈਂਡ’ ਦਾ ਆਨੰਦ ਮਾਣਿਆ
ਸਿਲਵਰ ਓਕਸ ਸਕੂਲ ਸੇਵੇਵਾਲਾ ਵੱਲੋਂ ਯੂ ਕੇ ਜੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਤਲਵੰਡੀ ਭਾਈ ਦੇ ‘ਫ਼ਨ ਆਈਲੈਂਡ’ ਦੀ ਇੱਕ ਮਜ਼ੇਦਾਰ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਥੋੜ੍ਹਾ ਹਟ ਕੇ ਕਲਾਸ ਰੂਮ ਤੋਂ...
ਸਿਲਵਰ ਓਕਸ ਸਕੂਲ ਸੇਵੇਵਾਲਾ ਵੱਲੋਂ ਯੂ ਕੇ ਜੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਤਲਵੰਡੀ ਭਾਈ ਦੇ ‘ਫ਼ਨ ਆਈਲੈਂਡ’ ਦੀ ਇੱਕ ਮਜ਼ੇਦਾਰ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਥੋੜ੍ਹਾ ਹਟ ਕੇ ਕਲਾਸ ਰੂਮ ਤੋਂ ਬਾਹਰ ਆਪਣੇ ਸਾਥੀਆਂ ਨਾਲ ਆਨੰਦ ਲੈਣ ਅਤੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਮਨੋਰੰਜਨ, 34 ਸ਼ੋਅ, ਇਲੈਕਟ੍ਰਿਕ ਕਾਰ ਸਵਾਰੀਆਂ, ਭੂਤ ਬੰਗਲਾ, ਜ਼ੰਬੀ ਜੰਪਿੰਗ, ਮੂਵੀ ਸ਼ੋਅ, ਬ੍ਰਿਜ ਕਰਾਸਿੰਗ, ਬੋਟਿੰਗ ਆਦਿ ਦਾ ਲੁਤਫ਼ ਲਿਆ।
ਇਹ ਪਿਕਨਿਕ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਦੀ ਨਿਗਰਾਨੀ ਹੇਠ ਮਨਾਈ ਗਈ। ਸ੍ਰੀਮਤੀ ਮਹਿਤਾ ਨੇ ਕਿਹਾ ਇਹ ਸੈਰ-ਸਪਾਟੇ ਆਮ ਤੌਰ ’ਤੇ ਮਨੋਰੰਜਨ ਅਤੇ ਵਿੱਦਿਅਕ ਦੋਵੇਂ ਤਰ੍ਹਾਂ ਦੇ ਹੁੰਦੇ ਹਨ, ਜੋ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਮਜ਼ਾ ਲੈਣ ਅਤੇ ਕਲਾਸ ਰੂਮ ਤੋਂ ਬਾਹਰ ਮਜ਼ੇਦਾਰ ਦਿਨ ਬਿਤਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਪਿਕਨਿਕ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਨੰਦ ਨੂੰ ਯਕੀਨੀ ਬਣਾਉਣ ਲਈ ਆਪਣੇ ਫ਼ਰਜ਼ ਅਦਾ ਕੀਤੇ। ਵਿਦਿਆਰਥੀਆਂ ਨੇ ਇਸ ਸ਼ਾਨਦਾਰ ਅਨੁਭਵ ਲਈ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਸਕੂਲ ਵੱਲੋਂ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਅਤੇ ਰਿਫ਼ਰੈਸ਼ਮੈਂਟ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ।