ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਦਿਆਰਥਣ ਦੀ ਮੌਤ: ਪਰਿਵਾਰ ਨੇ ਜਬਰ-ਜਨਾਹ ਮਗਰੋਂ ਕਤਲ ਦਾ ਖ਼ਦਸ਼ਾ ਪ੍ਰਗਟਾਇਆ

ਪਿੰਡ ਵਾਸੀਆਂ ਵੱਲੋਂ ਐੱਸਪੀ ਦਫ਼ਤਰ ਮੂਹਰੇ ਧਰਨਾ; ਕੇਸ ’ਚ ਕਤਲ ਦੀ ਧਾਰਾ ਜੋੜਨ ਦੀ ਮੰਗ
ਐੱਸਪੀ ਦਫ਼ਤਰ ਦੇ ਅੱਗੇ ਧਰਨਾ ਦਿੰਦੇ ਪਿੰਡ ਭਾਵਦੀਨ ਦੇ ਲੋਕ।
Advertisement

ਪ੍ਰਭੂ ਦਿਆਲ

ਸਿਰਸਾ, 22 ਮਈ

Advertisement

ਇਥੋਂ ਦੇ ਪਿੰਡ ਭਾਵਦੀਨ ਦੀ ਵਿਦਿਆਰਥਣ ਦੀ ਬੀਤੀ 30 ਅਪਰੈਲ ਨੂੰ ਹੋਈ ਭੇਤਭਰੀ ਮੌਤ ਦੇ ਮਾਮਲੇ ’ਚ ਨਵਾਂ ਮੌੜ ਆ ਗਿਆ ਹੈ। ਪਰਿਵਾਰ ਤੇ ਪਿੰਡ ਵਾਸੀਆਂ ਨੇ ਵਿਦਿਆਰਥਣ ਨਾਲ ਜਬਰ-ਜਨਾਹ ਮਗਰੋਂ ਉਸ ਦਾ ਕਤਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੁਲੀਸ ਇਸ ਮਾਮਲੇ ’ਚ ਸੜਕ ਹਾਦਸੇ ਵਿੱਚ ਲੜਕੀ ਦੇ ਜ਼ਖ਼ਮੀ ਹੋਣ ਮਗਰੋਂ ਇਲਾਜ ਦੌਰਾਨ ਮੌਤ ਹੋਣ ਦੀ ਗੱਲ ਕਰ ਰਹੀ ਹੈ।

ਪਿੰਡ ਭਾਵਦੀਨ ਦੀਆਂ ਔਰਤਾਂ ਤੇ ਪੁਰਸ਼ ਵੱਡੀ ਗਿਣਤੀ ’ਚ ਅੱਜ ਐੱਸਪੀ ਦਫ਼ਤਰ ਪਹੁੰਚੇ ਅਤੇ ਐੱਸਪੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਬੇਰੀਕੈਡ ਲਾ ਕੇ ਰੋਕ ਲਿਆ ਅਤੇ ਪੰਜ ਮੈਂਬਰ ਹੀ ਐੱਸਪੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਿਸ ਤੋਂ ਪੁਲੀਸ ਤੇ ਪਿੰਡ ਵਾਸੀਆਂ ’ਚ ਤਿੱਖੀ ਬਹਿਸ ਹੋਈ ਜਿਸ ਮਗਰੋਂ ਪਿੰਡ ਵਾਸੀ ਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠ ਕੇ ਤੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੜਕੀ ਦੇ ਪਿਤਾ ਹਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਗੌਰਮਿੰਟ ਨੈਸ਼ਨਲ ਮਹਿਲਾ ਕਾਲਜ ਵਿੱਚ ਪੜ੍ਹਦੀ ਸੀ। ਉਹ ਰੋਜ਼ ਦੀ ਤਰ੍ਹਾਂ 30 ਅਪਰੈਲ ਨੂੰ ਘਰੋਂ ਕਾਲਜ ਆਈ ਸੀ। ਉਨ੍ਹਾਂ ਦੱਸਿਆ ਕਿ 30 ਅਪਰੈਲ ਨੂੰ ਦੁਪਹਿਰ ਬਾਅਦ ਉਨ੍ਹਾਂ ਦੇ ਪਿੰਡ ਦੇ ਇਕ ਦੇ ਇਕ ਲੜਕੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੇ ਨੇ ਜਿਸ ਥਾਂ ’ਤੇ ਲੜਕੀ ਦੇ ਐਕਸੀਡੈਂਟ ਹੋਣ ਦਾ ਸੁਨੇਹਾ ਦਿੱਤਾ ਸੀ, ਉਹ ਉਥੇ ਪਹੁੰਚੇ ਤਾਂ ਉਥੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਥੇ ਕੋਈ ਐਕਸੀਡੈਂਟ ਹੋਇਆ ਹੀ ਨਹੀਂ ਹੈ। ਬਾਅਦ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਲੜਕੀ ਕੌਮਾ ਵਿੱਚ ਸੀ ਤੇ ਕੁਝ ਸਮੇਂ ਮਗਰੋਂ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਅਤੇ ਉਸ ਦੀ ਮੌਤ ਦੇ ਕਾਰਨਾਂ ਨੂੰ ਛੁਪਾਉਣ ਲਈ ਹਾਦਸੇ ਦੀ ਝੂਠੀ ਕਹਾਣੀ ਘੜੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਇਸ ਮਾਮਲੇ ’ਚ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਕਤਲ ਤੇ ਜਬਰ ਜਨਾਹ ਦੀਆਂ ਧਾਰਾਂ ਜੋੜੀਆਂ ਜਾਣ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਇਸ ਮਾਮਲੇ ’ਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਏ। ਉਧਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਇਸ ਮਾਮਲੇ ’ਚ ਪਹਿਲੀ ਐੱਫਆਈਆਰ ਐਕਸੀਡੈਂਟ ਦੀ ਦਰਜ ਕੀਤੀ ਗਈ ਹੈ। ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Advertisement