ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਈ
ਇਥੇ ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ, ਮੁੱਦਕੀ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਗਰੀਨ ਦੀਵਾਲੀ ਮਨਾਈ। ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਫਾਲਤੂ ਪਦਾਰਥਾਂ ਤੋਂ ਵਰਤੋਂ...
Advertisement
ਇਥੇ ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ, ਮੁੱਦਕੀ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਗਰੀਨ ਦੀਵਾਲੀ ਮਨਾਈ। ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਫਾਲਤੂ ਪਦਾਰਥਾਂ ਤੋਂ ਵਰਤੋਂ ਯੋਗ ਚੀਜ਼ਾਂ ਅਤੇ ਸਜਾਵਟ ਦਾ ਸਾਮਾਨ ਬਣਾਇਆ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੌਟ ਡੈਕੋਰੇਸ਼ਨ ਮੁਕਾਬਲਿਆਂ ਵਿੱਚ ਹਿੱਸਾ ਲਿਆ। ਪਾੜ੍ਹਿਆਂ ਨੇ ਨਵੇਂ-ਨਵੇਂ ਤਰੀਕਿਆਂ ਨਾਲ ਗਮਲਿਆਂ ਦੀ ਸਜਾਵਟ ਕੀਤੀ। ਕੇਜੀ ਸੈਕਸ਼ਨ ਦੇ ਵਿਦਿਆਰਥੀਆਂ ਵਿੱਚ ਫੈਂਸੀ ਡਰੈੱਸ ਮੁਕਾਬਲੇ ਵੀ ਕਰਵਾਏ ਗਏ। ਨੰਨ੍ਹੇ-ਮੁੰਨੇ ਵਿਦਿਆਰਥੀ ਭਗਵਾਨ ਰਾਮ ਅਤੇ ਮਾਤਾ ਸੀਤਾ ਜੀ ਦੀਆਂ ਪੁਸ਼ਾਕਾਂ ਪਹਿਣ ਕੇ ਸ਼ਾਮਲ ਹੋਏ। ਲੜਕੀਆਂ ਵੱਲੋਂ ਰੰਗੋਲੀ ਵੀ ਬਣਾਈ ਗਈ। ਪ੍ਰਿੰਸੀਪਲ ਰੀਟਾ ਮਹਿਤਾ ਨੇ ਗਰੀਨ ਦੀਵਾਲੀ ਮਨਾਉਣ 'ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਿਰਦੇਸ਼ਕਾ ਸੁਮਨ ਲਤਾ ਅਤੇ ਸਮੂਹ ਸਟਾਫ ਵੀ ਹਾਜ਼ਰ ਰਿਹਾ।
Advertisement
Advertisement
Advertisement
×